ਮੋਗਾ ਰੈਲੀ ਵਿਚ ਅਮਿਤ ਸ਼ਾਹ ਦਾ ਵੱਡਾ ਐਲਾਨ, ਭਾਜਪਾ ਨੇ ਵਜਾਇਆ ਚੋਣ ਬਿਗਲ

ਮੋਗਾ ਰੈਲੀ ਵਿਚ ਅਮਿਤ ਸ਼ਾਹ ਦਾ ਵੱਡਾ ਐਲਾਨ, ਭਾਜਪਾ ਨੇ ਵਜਾਇਆ ਚੋਣ ਬਿਗਲ

ਮੋਗਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਦੇ ਕਿੱਲੀ ਚਹਿਲਾਂ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪਹਿਲੀ ਵਾਰ ਪੰਜਾਬ ਵਿਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ, ਸਾਰੀ ਦੁਨੀਆ ਵਿਚ ਵੱਸਦੇ ਪੰਜਾਬ ਦੇ ਬਾਸ਼ੰਦਿਆਂ ਨੂੰ ਨਵੇਂ ਸਾਲ ਦੀ ਮੁਬਾਰਕ। ਸਿੱਖ ਗੁਰੂਆਂ ਦੇ ਬਲਿਦਾਨ ਨੂੰ ਪ੍ਰਣਾਮ ਕਰਦਿਆਂ ਸ਼ਾਹ ਨੇ ਕਿਹਾ ਕਿ ਮੇਰੇ ਸਿਰ 'ਤੇ ਜਿਹੜੀ ਪੱਗ ਬੰਨ੍ਹੀ ਹੈ ਇਹ ਪੱਗ ਪੂਰੇ ਭਾਰਤ ਉਪਰ ਗੁਰੂ ਘਰ ਦੇ ਕਰਜ਼ ਦਾ ਪ੍ਰਤੀਕ ਹੈ, ਜਿਸ ਨੂੰ ਅਸੀਂ ਕਦੇ ਵੀ ਉਤਾਰ ਨਹੀਂ ਸਕਦੇ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਹ 2027 ਵਿਚ ਹੋਣ ਵਾਲੀਆਂ ਚੋਣਾਂ ਲਈ ਅੱਜ ਤੋਂ ਭਾਜਪਾ ਦੇ ਪ੍ਰਚਾਰ ਦੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਵੀ ਪੰਜਾਬ ਦੀ ਸੱਤਾ 'ਚ ਆਏ ਤਾਂ ਛੋਟੇ ਭਰਾ ਦੇ ਰੂਪ ਵਿਚ ਆਏ ਪਰ ਹੁਣ ਉਹ ਛੋਟੇ ਨਹੀਂ ਸਗੋਂ ਮੁੱਖ ਰੂਪ ਨਾਲ ਪੰਜਾਬ ਦੀ ਸੱਤਾ ਵਿਚ ਆਉਣਗੇ। 2027 ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਚੋਣਾਂ ਲੜਨ ਜਾ ਰਹੀ ਹੈ, ਅਸੀਂ ਪੂਰੇ ਪੰਜਾਬ ਦੀ ਜਨਤਾ ਤੋਂ ਅਸ਼ੀਰਵਾਦ ਲੈਣ ਆਏ ਹਾਂ। ਤੁਸੀਂ ਸਾਡੀ ਤਾਕਤ ਵਧਾਓ। ਸ਼ਾਹ ਨੇ ਕਿਹਾ ਕਿ ਪੰਜਾਬ ਨੂੰ ਜੇ ਕੋਈ ਨਸ਼ੇ ਤੋਂ ਮੁਕਤ ਕਰ ਸਕਦਾ ਹੈ ਤਾਂ ਸਿਰਫ ਭਾਜਪਾ ਅਤੇ ਮੋਦੀ ਸਰਕਾਰ ਹੀ ਅਜਿਹਾ ਕਰ ਸਕਦੀ ਹੈ। 

ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ 

ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ

ਅਮਿਤ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ, ਦਿੱਲੀ ਤੋਂ ਚਾਰ ਬੰਦੇ ਆ ਕੇ ਬੈਠੇ ਹਨ ਅਤੇ ਖਜ਼ਾਨਾ ਲੁੱਟ ਰਹੇ ਹਨ। ਪੰਜਾਬ ਅੰਦਰ ਰੱਜ ਕੇ ਘੁਟਾਲੇ ਹੋਏ। ਜਲੰਧਰ ਸਮਾਰਟ ਸਿਟੀ ਯੋਜਨਾ, ਬਰਨਾਲਾ ਟਰੱਕ ਯੁਨੀਅਨ ਘੁਟਾਲਾ, ਖਡੂਰ ਸਾਹਿਬ ਵਿਚ ਘਟਾਲਾ, ਆਂਗਣਵਾੜੀ ਵਿਚ ਘੁਟਾਲਾ, 100 ਕਰੋੜ ਉਗਰਾਹੀ ਦੇ ਕੇਸ। ਇਹ ਹਾਲ ਹੈ ਅੱਜ ਪੰਜਾਬ ਦਾ। ਜਦਕਿ ਆਮ ਆਦਮੀ ਪਾਰਟੀ ਦੇ ਲੀਡਰ ਸਿਰਫ ਆਪਣਾ ਚਿਹਰਾ ਦਿਖਾਉਣ ਲਈ 800 ਕਰੋੜ ਰੁਪਏ ਖਰਚ ਕਰ ਰਹੇ ਹਨ। ਇਹ ਭ੍ਰਿਸ਼ਟਾਚਾਰੀ ਸਰਕਾਰ ਪੰਜਾਬ ਦਾ ਕੀ ਭਲਾ ਕਰ ਸਕਦੀ ਹੈ। ਅੱਜ ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਸਿਰਫ ਅਰਵਿੰਦ ਕੇਜਰੀਵਾਲ ਦਾ ਏ. ਟੀ. ਐੱਮ. ਬਣ ਕੇ ਰਹਿ ਗਈ ਹੈ। ਇਹ ਲੋਕ ਪੰਜਾਬ ਨਾਲ ਪੂਰੀ ਤਰ੍ਹਾਂ ਖਿਲਵਾੜ ਕਰ ਰਹੇ ਹਨ। ਪੂਰਾ ਪੰਜਾਬ ਕਾਨੂੰਨ ਵਿਵਸਥਾ ਨਾਲ ਜੂਝ ਰਿਹਾ ਹੈ। 2026 ਦੀ ਸ਼ੁਰੂਆਤ ਵਿਚ ਤਿੰਨ ਸਰਪੰਚਾਂ ਦਾ ਕਤਲ ਹੋਇਆ, ਥਾਣੇ ਵਿਚ ਪੁਲਸ ਵਾਲਿਆਂ ਦਾ ਕਤਲ ਹੋਇਆ। ਪੰਜਾਬ ਅੰਦਰ ਰੋਜ਼ਾਨਾ ਕਤਲ ਹੋ ਰਹੇ। ਆਮ ਆਦਮੀ ਪਾਰਟੀ ਵਿਚ ਦਮ ਖਮ ਨਹੀਂ ਹੈ। ਕਾਂਗਰਸ ਅਤੇ ਅਕਾਲੀ ਦਲ ਤਾਂ ਪਹਿਲਾਂ ਹੀ ਸੀ, ਇਹ ਵੀ ਨਸ਼ੇ ਦਾ ਕਾਰੋਬਾਰ ਨਹੀਂ ਰੋਕ ਸਕੇ, ਸਿਰਫ ਭਾਜਪਾ ਹੀ ਨਸ਼ਿਆਂ 'ਤੇ ਰੋਕ ਲਗਾ ਸਕਦੀ ਹੈ। ਸਾਨੂੰ ਆਸ਼ਿਰਵਾਦ ਦਿਓ ਅਸੀਂ ਦੋ ਸਾਲਾਂ ਵਿਚ ਮੂਲ ਸਮੇਤ ਨਸ਼ੇ ਦੇ ਕਾਰੋਬਾਰ ਨੂੰ ਪੁੱਟ ਸੁੱਟਾਂਗੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS