ਰੋਮ, ਟੇਕ ਚੰਦ ਜਗਤਪੁਰ -ਖੇਤਰ ਭਾਵੇਂ ਕੋਈ ਵੀ ਹੋਵੇ, ਅਜੋਕੀ ਪੀੜ੍ਹੀ ਵਿਦੇਸ਼ਾਂ ਵਿੱਚ ਜਿੱਥੇ ਲਗਨ, ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਫਲਤਾ ਦੇ ਝੰਡੇ ਗੱਡ ਕੇ ਭਾਰਤ ਦਾ ਨਾਂ ਰੋਸ਼ਨ ਕਰ ਰਹੀ ਹੈ, ਉੱਥੇ ਹੀ ਉਹ ਆਪਣੇ ਮਾਪਿਆਂ ਦਾ ਨਾਂਅ ਵੀ ਚਮਕਾ ਰਹੀ ਹੈ । ਇਸੇ ਹੀ ਲੜੀ ਤਹਿਤ ਜਸ਼ਨਦੀਪ ਲੱਧੜ (ਜਿਸ ਦਾ ਪਿਛੋਕੜ ਕਰਨਾਣਾ ਨਵਾਂ ਸ਼ਹਿਰ ਨਾਲ ਸਬੰਧਤ ਹੈ) ਨੇ ਸਮੁੰਦਰੀ ਸੈਨਾ ਵਿੱਚ ਭਰਤੀ ਹੋ ਕੇ ਇਟਲੀ ਵਿੱਚ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ ।

ਜਸ਼ਨਦੀਪ ਲੱਧੜ ਆਪਣੇ ਪਿਤਾ ਸ੍ਰੀ ਅਮਰਨਾਥ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਪਰਿਵਾਰ ਸਮੇਤ ਪਿੰਡ ਪਾਲੋ ਦੈਲ ਕੋਲੇ ਜ਼ਿਲ੍ਹਾ ਬਾਰੀ ਵਿੱਚ ਰਹਿ ਰਿਹਾ ਹੈ। ਜਸ਼ਨਦੀਪ ਲੱਧੜ ਸੰਨ 2012 ਦੇ ਵਿੱਚ ਇਟਲੀ ਆਇਆ ਸੀ। ਮੁੱਢਲੀ ਸਿੱਖਿਆ ਉਸ ਨੇ ਪਿੰਡ ਪਾਲੋ ਦੈਲ ਕੋਲੇ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਪ੍ਰਾਪਤੀ ਲਈ ਯੂਕਲੀਡ ਕਰਾਸੀਓਲੇ ੀਕਲ ਟੈਕਨੀਕਲ ਆਫ ਬਾਰੀ ਤੋਂ ਸਮੁੰਦਰੀ ਸੈਨਾ ਦਾ ਡਿਪਲੋਮਾ ਕੀਤਾ। ਉਪਰੰਤ ਉੱਚ ਪੱਧਰ ਦੇ ਇਮਤਿਹਾਨ ਪਾਸ ਕਰਕੇ 16 ਫਰਵਰੀ ਨੂੰ ਇਟਲੀ ਦੀ ਸਮੁੰਦਰੀ ਸੈਨਾ ਵਿੱਚ ਭਰਤੀ ਹੋਇਆ। ਇਸ ਸਮੇਂ ਉਹ ਟਰੈਤੋ (ਇਟਲੀ) 'ਚ ਨੌਕਰੀ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਭਾਰਤੀਆਂ ਦਾ ਦਬਦਬਾ! ਅੰਗਰੇਜ਼ਾਂ ਨੂੰ ਪਿੱਛੇ ਛੱਡ ਬਣੇ ਸਭ ਤੋਂ ਵੱਡਾ ਪ੍ਰਵਾਸੀ ਸਮੂਹ

ਇਸ ਪ੍ਰਾਪਤੀ ਸਬੰਧੀ ਜਸ਼ਨਦੀਪ ਲੱਧੜ ਨੇ ਕਿਹਾ ਕਿ ਮੈਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੰਦਾ ਹਾਂ, ਜਿੰਨਾ ਨੇ ਉਸ ਦੇ ਇਰਾਦਿਆਂ ਨੇ ਇੰਨਾ ਮਜਬੂਤ ਬਣਾਇਆ ਕਿ ਉਹ ਇਸ ਮੁਕਾਮ 'ਤੇ ਪਹੁੰਚਣ ਵਿੱਚ ਸਫਲ ਹੋਇਆ। ਜਸ਼ਨਦੀਪ ਲੱਧੜ ਨੇ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋ ਵੱਧ ਪੜ੍ਹਾਓ। ਉੱਚ ਵਿਦਿਆ ਗ੍ਰਹਿਣ ਕਰਨ ਸਦਕਾ ਹੀ ਅੱਜ ਜਸ਼ਨਦੀਪ ਲੱਧੜ ਸਮੁੰਦਰੀ ਸੈਨਾ ਵਿੱਚ ਨੌਕਰੀ ਕਰ ਰਿਹਾ ਹੈ ਜੋ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com