ਅਕਾਲੀ ਦਲ ਦੇ ਸਾਬਕਾ MLA ਐੱਸ. ਆਰ. ਕਲੇਰ ਨੇ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚੁੱਕੇ ਸਵਾਲ

ਅਕਾਲੀ ਦਲ ਦੇ ਸਾਬਕਾ MLA ਐੱਸ. ਆਰ. ਕਲੇਰ ਨੇ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਚੁੱਕੇ ਸਵਾਲ

ਜਗਰਾਓਂ- ਹਲਕਾ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਰੈਲੀ ਕੀਤੀ। ਇਸ ਦੌਰਾਨ ਜਗਰਾਓਂ ਤੋਂ ਸਾਬਕਾ ਹਲਕਾ ਵਿਧਾਇਕ ਐੱਸ. ਆਰ. ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਖ਼ੂਬ ਤੰਜ ਕੱਸੇ। ਆਪਣੇ ਸੰਬੋਧਨ ਦੌਰਾਨ ਐੱਸ. ਆਰ. ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਚ ਲਿਆਂਦੀ ਸਿੱਖਿਆ ਕ੍ਰਾਂਤੀ 'ਤੇ ਸਵਾਲ ਚੁੱਕਦੇ ਕਿਹਾ ਕਿ ਸਿੱਖਿਆ ਕ੍ਰਾਂਤੀ ਲਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਬਣਾਉਣ ਲਈ ਨਵਾਂ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਿਰਫ਼ ਛੱਤਾਂ ਹੀ ਬਦਲੀਆਂ ਗਈਆਂ ਹਨ, ਜੋਕਿ ਉਹ ਵੀ ਇਸ ਵਾਰ ਪਾਣੀ ਨਾਲ ਚੋਅ ਪਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਸ਼ਹੀਦ ਦੇ ਨਾਂ 'ਤੇ ਸਕੂਲ ਬਣਾਇਆ ਗਿਆ, ਉਸ ਦਾ ਨਾਂ ਵੀ ਉਡਾ ਦਿੱਤਾ। ਉਨ੍ਹਾਂ ਕਿਹਾ ਕਿ ਉਂਝ ਇਹ ਲੋਕ ਸ਼ਹੀਦਾਂ ਦੀ ਗੱਲ ਕਰਦੇ ਹਨ ਪਰ ਸ਼ਹੀਦ ਦਾ ਨਾਂ ਹੀ ਉਡਾ ਦਿੱਤਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS