ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਬੀ. ਆਰ. ਟੀ. ਐੱਸ. (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਅਤੇ ਸਿਟੀ ਬੱਸ ਪ੍ਰਾਜੈਕਟ ਅੱਜ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਇਕ ਸਮੇਂ ਸ਼ਹਿਰ ਦੇ ਵਿਕਾਸ ਦੀ ਨਿਸ਼ਾਨੀ ਵਜੋਂ ਪੇਸ਼ ਕੀਤੇ ਗਏ ਇਹ ਪ੍ਰਾਜੈਕਟ ਹੁਣ ਕਬਾੜ ਬਣ ਕੇ ਖੜ੍ਹੇ ਹਨ, ਜਿਸ ਨਾਲ ਲੋਕਾਂ ਦਾ ਟੈਕਸ ਰੂਪੀ ਪੈਸਾ ਬਰਬਾਦ ਹੋਇਆ ਹੈ। ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਹੇਠ 90 ਤੋਂ ਵੱਧ ਏ. ਸੀ. ਬੱਸਾਂ ਖਰੀਦੀਆਂ ਗਈਆਂ ਅਤੇ ਕਰੀਬ 35 ਬੱਸ ਸਟਾਪ ਬਣਾਏ ਗਏ। ਜੀ. ਟੀ. ਰੋਡ ’ਤੇ ਉੱਚਾ ਕੋਰੀਡੋਰ ਤਿਆਰ ਕੀਤਾ ਗਿਆ ਅਤੇ ਬੱਸ ਸਟਾਪਾਂ ਤੱਕ ਪਹੁੰਚ ਲਈ ਲਿਫਟਾਂ ਵੀ ਲਗਾਈਆਂ ਗਈਆਂ। ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਘਟੇਗੀ ਅਤੇ ਲੋਕਾਂ ਨੂੰ ਆਸਾਨ ਅਤੇ ਸਸਤੀ ਪਬਲਿਕ ਟਰਾਂਸਪੋਰਟ ਮਿਲੇਗੀ ਪਰ ਮੌਜੂਦਾ ਹਾਲਾਤ ਇਸ ਦੇ ਉਲਟ ਹਨ। ਬੱਸਾਂ ਬਿਨਾਂ ਵਰਤੋਂ ਦੇ ਖੜ੍ਹਿਆਂ ਧੂੜ ਖਾ ਰਹੀਆਂ ਹਨ, ਬੱਸ ਸਟਾਪਾਂ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ ਅਤੇ ਢਾਂਚਾ ਖੰਡਰ ਬਣਦਾ ਜਾ ਰਿਹਾ ਹੈ। ਲਿਫਟਾਂ ਬੰਦ ਪਈਆਂ ਹਨ ਅਤੇ ਸੰਭਾਲ ਲਈ ਕੋਈ ਢੰਗ ਦੀ ਵਿਵਸਥਾ ਨਹੀਂ ਕੀਤੀ ਗਈ।
ਲੋਕਾਂ ਵਿਚ ਗੁੱਸਾ, ਸਰਕਾਰ ਤੋਂ ਹਿਸਾਬ ਦੀ ਮੰਗ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਿਹਨਤ ਕਰ ਕੇ ਟੈਕਸ ਭਰਦੇ ਹਨ ਪਰ ਸਰਕਾਰਾਂ ਇਸ ਨੂੰ ਬੇਦਰਦੀ ਨਾਲ ਬਰਬਾਦ ਕਰ ਰਹੀਆਂ ਹਨ। ਲੋਕਾਂ ਅਨੁਸਾਰ ਇਹ ਸਿਰਫ਼ ਨਾਕਾਮੀ ਨਹੀਂ, ਸਗੋਂ ਵੱਡੇ ਪੱਧਰ ਦੀ ਲਾਪ੍ਰਵਾਹੀ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪਹਿਲਾਂ ਖਾਲੀ ਦੌੜਾਈਆਂ, ਫਿਰ ਬੰਦ ਕਰ ਦਿੱਤੀਆਂ ਬੱਸਾਂ
ਬਦਲਵੀਂ ਵਰਤੋਂ ਦੀ ਮੰਗ
ਸ਼ਹਿਰ ਵਾਸੀਆਂ ਨੇ ਸੁਝਾਅ ਦਿੱਤਾ ਹੈ ਕਿ ਬੀ. ਆਰ. ਟੀ. ਐੱਸ. ਲਈ ਬਣਾਈ ਗਈ ਵੱਖਰੀ ਲੇਨ ਨੂੰ ਆਟੋ ਰਿਕਸ਼ਾ ਜਾਂ ਹੋਰ ਪਬਲਿਕ ਵਾਹਨਾਂ ਲਈ ਖੋਲ੍ਹਿਆ ਜਾਵੇ, ਤਾਂ ਜੋ ਟ੍ਰੈਫਿਕ ਸਮੱਸਿਆ ਘਟ ਸਕੇ ਅਤੇ ਢਾਂਚੇ ਦੀ ਕੁਝ ਬਦਲ ਵਜੋਂ ਵਰਤੋਂ ਹੋ ਸਕੇ।
ਤੀਰਥ ਯਾਤਰਾ ਸਕੀਮ ਵਿਚ ਬੀ. ਆਰ. ਟੀ. ਐੱਸ. ਬੱਸਾਂ ਕਿਉਂ ਨਹੀਂ ਵਰਤੀਆਂ ਗਈਆਂ?
ਸਿਟੀ ਬੱਸ ਸਟੈਂਡ ਵਿਚ ਚੋਰੀ, ਜ਼ਿੰਮੇਵਾਰ ਕੌਣ?
ਸਿਟੀ ਬੱਸ ਸਟੈਂਡ ਵਿਚ ਖੜ੍ਹੀਆਂ ਬੱਸਾਂ ਵਿਚੋਂ ਕੀਮਤੀ ਸਾਮਾਨ ਚੋਰੀ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਪਰ ਅਜੇ ਤੱਕ ਨਾ ਕੋਈ ਜ਼ਿੰਮੇਵਾਰ ਤੈਅ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਢੰਗ ਦੀ ਜਾਂਚ ਕੀਤੀ ਗਈ ਹੈ।
ਜਵਾਬਦੇਹ ਕੌਣ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com