ਵੈਨਕੂਵਰ (ਮਲਕੀਤ ਸਿੰਘ)- ਪੰਜਾਬੀ ਦੀ ਪ੍ਰਸਿੱਧ ਕਹਾਵਤ 'ਲੋੜ ਕਾਢ ਦੀ ਮਾਂ' ਕਿਊਬਾ ਦੇ ਮਕੈਨਿਕ ਨੇ ਸੱਚ ਕਰ ਵਿਖਾਈ ਹੈ। ਈਂਧਨ ਦੀ ਕਮੀ ਨਾਲ ਜੂਝ ਰਹੇ ਕਿਊਬਾ ਵਿੱਚ ਇੱਕ ਮਕੈਨਿਕ ਵੱਲੋਂ ਅਨੋਖਾ ਹੱਲ ਕੱਢਿਆ ਗਿਆ ਹੈ। ਕਿਊਬਾ ਦੇ ਮਕੈਨਿਕ ਜੁਆਨ ਕਾਰਲੋਸ ਪੀਨੋ ਨੇ ਆਪਣੀ ਕਾਰ ਨੂੰ ਕੋਲੇ (ਚਾਰਕੋਲ) ਨਾਲ ਚਲਣ ਯੋਗ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਪੀਨੋ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਤਕਨੀਕ ਸਭ ਤੋਂ ਵਧੀਆ 'ਵਿਕਲਪ' ਹੈ। ਉਸ ਨੇ ਦੱਸਿਆ ਕਿ ਈਂਧਨ ਦੀ ਘਾਟ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਵਿਕਲਪ ਹੁਣ ਜ਼ਰੂਰੀ ਬਣ ਗਏ ਹਨ। ਅੱਠਵੀਂ ਜਮਾਤ ਤੱਕ ਪੜ੍ਹੇ ਜੁਆਨ ਕਾਰਲੋਸ ਪੀਨੋ ਨੇ ਆਪਣੀ ਸਿਆਣਪ ਅਤੇ ਤਜਰਬੇ ਨਾਲ ਇਹ ਤਰੀਕਾ ਤਿਆਰ ਕੀਤਾ ਹੈ, ਜਿਸ ਨਾਲ ਅਮਰੀਕੀ ਤੇਲ ਪਾਬੰਦੀਆਂ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਊਬਾ ਲੋਕ ਲੁੜਿੰਦੇ ਵਸੀਲਿਆਂ ਦੀ ਕਮੀ ਦੇ ਬਾਵਜੂਦ ਨਵੇਂ-ਨਵੇਂ ਜੁਗਾੜ ਤਰੀਕੇ ਲੱਭਦੇ ਆ ਰਹੇ ਹਨ ਅਤੇ ਇਹ ਨਵਾਂ ਪ੍ਰਯੋਗ ਵੀ ਉਸੇ ਰਿਵਾਇਤ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com