ਪੰਜਾਬ 'ਚ ਬੇਰਹਿਮੀ ਦੀ ਹੱਦ, ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ...

ਪੰਜਾਬ 'ਚ ਬੇਰਹਿਮੀ ਦੀ ਹੱਦ, ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ...

ਭਵਾਨੀਗੜ੍ਹ : ਸਥਾਨਕ ਸ਼ਹਿਰ 'ਚੋਂ ਲੰਘਦੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਉੱਪਰ ਪਟਿਆਲਾ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਦੇ ਪਿੱਛੇ ਖਾਲੀ ਪਲਾਟ ਵਿਚ ਨਵੇਂ ਲੱਗ ਰਹੇ ਟਿਊਬਵੈੱਲ ਦੇ ਸਮਾਨ ਦੀ ਰਾਖੀ ਕਰ ਰਹੇ ਇਕ 78 ਸਾਲਾ ਬਜ਼ੁਰਗ ਚੌਂਕੀਦਾਰ ਦਾ ਦੇਰ ਰਾਤ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਏ ਮ੍ਰਿਤਕ ਰਾਮ ਜੀ ਦੇ ਭਤੀਜੇ ਪ੍ਰਗਟ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਰਾਮ ਜੀ ਜੋ ਕਿ ਭਵਾਨੀਗੜ੍ਹ ਵਿਖੇ ਪਟਿਆਲਾ ਰੋਡ ਉੱਪਰ ਸਥਿਤ ਇਕ ਪੈਟਰੋਲ ਪੰਪ ਨੇੜੇ ਪੈਸਟੀਸਾਈਡ ਦੀ ਦੁਕਾਨ ਦੇ ਪਿੱਛੇ ਖਾਲੀ ਪਲਾਟ ਵਿਚ ਨਵੇਂ ਲੱਗ ਰਹੇ ਟਿਊਬਵੈੱਲ ਦੇ ਸਮਾਨ ਦੀ ਰਾਖੀ ਲਈ ਚੌਂਕੀਦਾਰ ਦੇ ਤੌਰ 'ਤੇ ਤਾਇਨਾਤ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS