ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗ ਗਈਆਂ 4-4 ਕਿੱਲੋਮੀਟਰ ਲੰਮੀਆਂ ਲਾਈਨਾਂ

ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗ ਗਈਆਂ 4-4 ਕਿੱਲੋਮੀਟਰ ਲੰਮੀਆਂ ਲਾਈਨਾਂ

ਲੁਧਿਆਣਾ: ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਨੈਸ਼ਨਲ ਹਾਈਵੇਅ ਉੱਪਰ ਇਕ ਸੜਕ ਹਾਦਸੇ ਮਗਰੋਂ ਲੰਮਾ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਗੱਡੀਆਂ ਦੀਆਂ 4-4 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ ਲੱਗ ਗਈਆਂ। ਫ਼ਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਜਾਮ ਖੁੱਲ੍ਹਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

PunjabKesari

ਜਾਣਕਾਰੀ ਮੁਤਾਬਕ, ਇਕ ਟਰੱਕ ਸਿਮੰਟ ਦਾ ਘੋਲ ਲੈ ਕੇ ਲੁਧਿਆਣਾ ਤੋਂ ਫ਼ਿਲੌਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਕਾਰ ਚਾਲਕ ਨੇ ਅਚਾਨਕ ਸਾਹਮਣਿਓਂ ਓਵਰਟੇਕ ਕਰਦਿਆਂ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਚਾਲਕ ਕਾਰ ਬਚਾਉਂਦਾ ਹੋਇਆ ਨੈਸ਼ਨਲ ਹਾਈਵੇਅ 'ਤੇ ਪਲਟ ਗਿਆ। ਹਾਦਸਮ ਮਗਰੋਂ ਕਈ ਕਿਲੋਮਮੀਟਰ ਤਕ ਭਾਰੀ ਜਾਮ ਲੱਗ ਗਿਆ।

PunjabKesari

ਸੂਚਨਾ ਮਿਲਣ ਮਗਰੋਂ ਥਾਣਾ ਲਾਡੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਪਲਟੇ ਹੋਏ ਟਰੱਕ ਨੂੰ ਸਿੱਧਾ ਕਰਨ ਲਈ ਕਰੇਨ ਬੁਲਾਈ ਗਈ ਹੈ। ਹਾਦਸੇ ਵਿਚ ਟਰੱਕ ਚਾਲਕ ਮਾਮੂਲੀ ਜ਼ਖ਼ਮੀ ਹੋਇਆ ਹੈ। ਫ਼ਿਲਹਾਲ ਪੁਲਸ ਵੱਲੋਂ ਅੱਗੇ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਟ੍ਰੈਫ਼ਿਕ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Credit : www.jagbani.com

  • TODAY TOP NEWS