ਵੀਰਵਾਰ ਵਾਲੇ ਦਿਨ ਪੀਰਾਂ ਦੀ ਜਗ੍ਹਾ 'ਤੇ ਵਾਪਰਿਆ ਵੱਡਾ ਹਾਦਸਾ, ਬੇਹੱਦ ਭਿਆਨਕ ਬਣੇ ਹਾਲਾਤ

ਵੀਰਵਾਰ ਵਾਲੇ ਦਿਨ ਪੀਰਾਂ ਦੀ ਜਗ੍ਹਾ 'ਤੇ ਵਾਪਰਿਆ ਵੱਡਾ ਹਾਦਸਾ, ਬੇਹੱਦ ਭਿਆਨਕ ਬਣੇ ਹਾਲਾਤ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇਕ ਪੀਰਾਂ ਦੀ ਜਗ੍ਹਾ 'ਤੇ ਚਿਰਾਗ ਨਾਲ ਅੱਗ ਲੱਗਣ ਕਰਕੇ ਸਾਰੀ ਜਗ੍ਹਾ ਅਤੇ ਘਰ ਸੜ ਕੇ ਸੁਆਹ ਹੋ ਗਿਆ ਜਿਸ ਦੌਰਾਨ ਦੋ ਗੱਡੀਆਂ ਸਮੇਤ ਹੋਰ ਪਿਆ ਕੀਮਤੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਘਰ ਦੀ ਬਿਲਡਿੰਗ ਸਾਰੀ ਸੜ ਕੇ ਸੁਆਹ ਹੋ ਗਈ ਹੈ। ਉੱਥੇ ਹੀ ਦੋ ਗੱਡੀਆਂ ਸਮੇਤ ਹੋਰ ਕੀਮਤੀ ਸਮਾਨ ਦੇ ਸੜਨ ਨਾਲ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ, ਜਿੱਥੇ ਚਿਰਾਗ ਕੀਤਾ ਗਿਆ ਸੀ ਅਤੇ ਚਿਰਾਗ ਨਾਲ ਹੀ ਅੱਗ ਲੱਗਣ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ।  ਉਨ੍ਹਾਂ ਦੱਸਿਆ ਕਿ ਘਰ ਦੀ ਪੂਰੀ ਬਿਲਡਿੰਗ ਖਤਮ ਹੋ ਚੁੱਕੀ ਹੈ। ਘਰ ਵਿਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। 

PunjabKesari

ਕੀ ਕਹਿਣਾ ਹੈ ਪੁਲਸ ਦਾ

ਪੁਲਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿਚ ਦੁਕਾਨ ਹੈ ਜਿਨ੍ਹਾਂ ਦਾ ਕਾਫੀ ਕੰਮ ਹੈ ਤੇ ਉਨ੍ਹਾਂ ਦੇ ਘਰ ਵਿਚ ਇਹ ਪੀਰਾਂ ਦੀ ਜਗ੍ਹਾ ਹੈ, ਜਿੱਥੇ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਕ ਮੁਤਾਬਕ ਅੱਗ ਜਗ੍ਹਾ ਤੇ ਬਾਲੇ ਹੋਏ ਚਿਰਾਗ ਕਾਰਨ ਹੀ ਲੱਗੀ ਹੈ। 

Credit : www.jagbani.com

  • TODAY TOP NEWS