ਪਾਕਿਸਤਾਨ 'ਚ ਕਿਸਾਨਾਂ ਦਾ ਵੱਡਾ ਹੱਲਾ-ਬੋਲ! 100 ਤੋਂ ਵੱਧ ਸ਼ਹਿਰਾਂ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਪਾਕਿਸਤਾਨ 'ਚ ਕਿਸਾਨਾਂ ਦਾ ਵੱਡਾ ਹੱਲਾ-ਬੋਲ! 100 ਤੋਂ ਵੱਧ ਸ਼ਹਿਰਾਂ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਇਸਲਾਮਾਬਾਦ (ਏ.ਐੱਨ.ਆਈ.): ਭਾਰਤ ਦੇ ਗੁਆਂਢੀ ਮੁਲਕ ਵਿਚ ਕਿਸਾਨ ਭਾਈਚਾਰੇ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਗੁਆਂਢੀ ਮੁਲਕ ਪਾਕਿਸਤਾਨ ਵਿੱਚ ਕਿਸਾਨ ਸਰਕਾਰ ਦੀਆਂ "ਕਿਸਾਨ ਵਿਰੋਧੀ" ਨੀਤੀਆਂ ਖ਼ਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਸ਼ੁੱਕਰਵਾਰ ਨੂੰ 'ਇੰਟਰਨੈਸ਼ਨਲ ਡੇਅ ਆਫ ਪੀਜ਼ੈਂਟ ਸਟ੍ਰਗਲਜ਼' ਦੇ ਮੌਕੇ ਪਾਕਿਸਤਾਨ ਕਿਸਾਨ ਰਾਬਤਾ ਕਮੇਟੀ (PKRC) ਦੇ ਸੱਦੇ 'ਤੇ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰ ਕੇ ਆਪਣੀ ਰੋਜ਼ੀ-ਰੋਟੀ ਦੀ ਸੁਰੱਖਿਆ ਲਈ ਫੌਰੀ ਸੁਧਾਰਾਂ ਦੀ ਮੰਗ ਕੀਤੀ ਹੈ। ਸਮਾਚਾਰ ਏਜੰਸੀ ਡਾਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਡਾਨ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (MSP) 4,000 ਰੁਪਏ ਪ੍ਰਤੀ ਮਣ ਤੈਅ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੇ ਕਾਰਪੋਰੇਟ ਖੇਤੀ ਦਾ ਵਿਰੋਧ ਕਰਦਿਆਂ  ਕਿਸਾਨਾਂ ਨੂੰ ਜਾਰੀ ਕੀਤੇ ਗਏ ਬੇਦਖ਼ਲੀ ਿਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਕਣਕ ਦੀ ਖਰੀਦ ਨੂੰ 11 ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਛੋਟੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆ ਗਿਆ ਭੂਚਾਲ ! ਕੰਬ ਗਈ ਧਰਤੀ, ਪਾਕਿ-ਅਫ਼ਗਾਨ 'ਚ ਲੱਗੇ ਜ਼ਬਰਦਸਤ ਝਟਕੇ

ਇਹ ਅੰਦੋਲਨ ਪੂਰੇ ਪਾਕਿਸਤਾਨ ਵਿੱਚ ਫੈਲ ਚੁੱਕਾ ਹੈ। ਪੰਜਾਬ ਵਿਚ ਲਾਹੌਰ, ਮੁਲਤਾਨ, ਬਹਾਵਲਪੁਰ, ਸਾਹੀਵਾਲ ਅਤੇ ਸਰਗੋਧਾ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਸਿੰਧ ਦੇ ਹੈਦਰਾਬਾਦ, ਸੁੱਕਰ, ਲਰਕਾਨਾ ਅਤੇ ਠੱਠਾ ਵਿੱਚ ਕਿਸਾਨਾਂ ਨੇ ਰੋਸ ਜਤਾਇਆ। ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਵਿਖੇ ਪੇਸ਼ਾਵਰ, ਸਵਾਤ, ਕਵੇਟਾ ਅਤੇ ਮਸਤੁੰਗ ਵਰਗੇ ਸ਼ਹਿਰਾਂ ਵਿੱਚ ਵੀ ਕਿਸਾਨਾਂ ਨੇ ਰੈਲੀਆਂ ਕੱਢੀਆਂ।

ਲਾਹੌਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਕੇ.ਆਰ.ਸੀ. ਦੀ ਜਨਰਲ ਸਕੱਤਰ ਰਿਫਤ ਮਕਸੂਦ ਨੇ ਕਿਹਾ ਕਿ ਸਰਕਾਰ ਦਾ ਦੋ ਸਾਲਾਂ ਦਾ ਕਾਰਜਕਾਲ ਕਿਸਾਨਾਂ ਲਈ ਬਹੁਤ ਨੁਕਸਾਨਦੇਹ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਛੋਟੇ ਕਿਸਾਨਾਂ ਦੀ ਬਜਾਏ ਕਾਰਪੋਰੇਟ ਹਿੱਤਾਂ ਨੂੰ ਪਹਿਲ ਦੇ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਖੇਤੀਬਾੜੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਅਤੇ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Credit : www.jagbani.com

  • TODAY TOP NEWS