ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਚੱਲ ਰਹੇ ਤਣਾਅ ਦਰਮਿਆਨ ਸ਼ਾਂਤੀ ਦੀ ਬਹਾਲੀ ਦੀਆਂ ਉਮੀਦਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜੋਸ਼ ਭਰਿਆ ਹੈ। ਦੂਜੇ ਪਾਸੇ ਵੀਕਲੀ ਐਕਸਪਾਇਰੀ ਦੇ ਦਿਨ ਕਾਰਨ ਵੀ ਬਾਜ਼ਾਰ ਨੂੰ ਗਤੀ ਮਿਲੀ ਹੈ। ਅੱਜ ਮੰਗਲਵਾਰ (21 ਅਪ੍ਰੈਲ 2026) ਨੂੰ ਕਾਰੋਬਾਰ ਦੀ ਸ਼ੁਰੂਆਤ ਹੁੰਦਿਆਂ ਹੀ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਕਾਰਨ ਬੀ.ਐੱਸ.ਈ. ਸੈਂਸੈਕਸ (BSE Sensex) 500 ਅੰਕਾਂ ਤੋਂ ਵੱਧ ਦੇ ਉਛਾਲ ਨਾਲ ਖੁੱਲ੍ਹਿਆ।
ਬਾਜ਼ਾਰ ਦੇ ਅੰਕੜਿਆਂ 'ਤੇ ਇਕ ਨਜ਼ਰ
ਅੱਜ ਸੈਂਸੈਕਸ 753.03 ਅੰਕ ਯਾਨੀ 0.96 ਫੀਸਦੀ ਦੀ ਤੇਜ਼ੀ ਨਾਲ 79,273.33 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਵਿੱਚੋਂ 23 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 7 ਲਾਲ ਨਿਸ਼ਾਨ ਵਿਚ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 (Nifty-50) ਵੀ 211.75 ਅੰਕ (0.87%) ਦੀ ਮਜ਼ਬੂਤੀ ਨਾਲ 24,576.60 ਦੇ ਅੰਕੜੇ 'ਤੇ ਬੰਦ ਹੋਇਆ ਹੈ। ਦੱਸਣਯੋਗ ਹੈ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੈਂਸੈਕਸ 78,520.30 ਅਤੇ ਨਿਫਟੀ 24,364.85 ਦੇ ਪੱਧਰ 'ਤੇ ਬੰਦ ਹੋਏ ਸਨ। ਇਨ੍ਹਾਂ ਸ਼ੇਅਰਾਂ ਵਿੱਚ ਰਹੀ ਹਲਚਲ ।
ਟਾਪ ਗੇਨਰਸ
ਹਿੰਦੁਸਤਾਨ ਯੂਨੀਲੀਵਰ,ਟ੍ਰੈਂਟ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਈਨਾਂਸ, ਐੱਚ.ਡੀ.ਐੱਫ.ਸੀ. ਬੈਂਕ , ਐਕਸਿਸ ਬੈਂਕ, ITC, ਇਟਰਨਲ, ਅਡਾਨੀ ਪੋਰਟਸ,
ਟਾਪ ਲੂਜ਼ਰਸ
BEL, ਟਾਈਟਨ, ਰਿਲਾਇੰਸ, ਪਾਵਰ ਗ੍ਰਿਡ,ਇਨਫੋਸਿਸ, ਅਲਟਰਾਟੈਕ ਸੀਮੈਂਟ, ਟੀ.ਸੀ.ਐੱਸ. (TCS), ਟੈਕ ਮਹਿੰਦਰਾ ,ਹਿੰਦੁਸਤਾਨ ਯੂਨੀਲੀਵਰ
ਰੁਪਏ ਦੀ ਸਥਿਤੀ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇ ਬਾਵਜੂਦ ਅੱਜ ਰੁਪਏ ਵਿੱਚ ਮਾਮੂਲੀ ਕਮਜ਼ੋਰੀ ਦੇਖੀ ਗਈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 0.2 ਫੀਸਦੀ ਦੀ ਗਿਰਾਵਟ ਨਾਲ 93.31 'ਤੇ ਖੁੱਲ੍ਹਿਆ।
ਤੇਜ਼ੀ ਦਾ ਮੁੱਖ ਕਾਰਨ
ਬਾਜ਼ਾਰ ਮਾਹਿਰਾਂ ਅਨੁਸਾਰ, ਪੱਛਮੀ ਏਸ਼ੀਆ ਵਿੱਚ ਸੀਜ਼ਫਾਇਰ (ਜੰਗਬੰਦੀ) ਦੀ ਡੈੱਡਲਾਈਨ ਨੇੜੇ ਆਉਣ ਨਾਲ ਉੱਥੇ ਸ਼ਾਂਤੀ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਸਕਾਰਾਤਮਕ ਵਿਸ਼ਵਵਿਆਪੀ ਸੰਕੇਤ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਮਜ਼ਬੂਤ ਕੀਤਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ।
Credit : www.jagbani.com