ਜਰਮਨੀ 'ਚ ਫਿਰ ਗੂੰਜਿਆ ਪੰਜਾਬੀਆਂ ਦਾ ਨਾਮ, ਦੋ ਪੰਜਾਬੀ ਭੈਣਾਂ ਨੇ ਦੂਜੀ ਵਾਰ ਜਿੱਤੀਆਂ ਕੌਂਸਲ ਚੋਣਾਂ

ਜਰਮਨੀ 'ਚ ਫਿਰ ਗੂੰਜਿਆ ਪੰਜਾਬੀਆਂ ਦਾ ਨਾਮ, ਦੋ ਪੰਜਾਬੀ ਭੈਣਾਂ ਨੇ ਦੂਜੀ ਵਾਰ ਜਿੱਤੀਆਂ ਕੌਂਸਲ ਚੋਣਾਂ

ਟਾਂਡਾ ਉੜਮੁੜ (ਕੁਲਦੀਸ਼, ਪੰਡਿਤ) - ਜਰਮਨੀ ’ਚ 2 ਪੰਜਾਬੀ ਸਕੀਆਂ ਭੈਣਾਂ ਨੇ ਆਪਣੀ ਕਾਮਯਾਬੀ ਨਾਲ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਟਾਂਡਾ ਦੇ ਪਿੰਡ ਰੜਾ ਨਾਲ ਸਬੰਧਤ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਕੇ, ਨਾ ਸਿਰਫ ਆਪਣੇ ਪਰਿਵਾਰ ਦਾ ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਜਰਮਨੀ ਦੇ ਕੇਲਕੇਮ ਸ਼ਹਿਰ ’ਚ ਇਹ ਚੋਣਾਂ ਜਿੱਤੀਆਂ ਹਨ ਅਤੇ ਇਹ ਉਨ੍ਹਾਂ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਕਾਮਯਾਬੀ ਨਾਲ ਉਨ੍ਹਾਂ ਦੇ ਘਰ-ਪਰਿਵਾਰ ਅਤੇ ਰਿਸ਼ਤੇਦਾਰਾਂ ’ਚ ਖੁਸ਼ੀ ਦੀ ਲਹਿਰ ਹੈ।

ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਹੋਏ ਦੋਵਾਂ ਭੈਣਾਂ ਨੇ ਦੱਸਿਆ ਕਿ ਇਹ ਚੋਣਾਂ ਮਾਰਚ ਮਹੀਨੇ ’ਚ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਰਮਨੀ ’ਚ ਪੜ੍ਹਾਈ ਕਰਨ ਆਉਣ ਵਾਲੇ ਜੇ ਕਿਸੇ ਵੀ ਸਟੂਡੈਂਟ ਨੂੰ ਵਿਦੇਸ਼ ’ਚ ਪੜ੍ਹਾਈ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਸ ਦੀ ਪੂਰੀ ਮਦਦ ਕਰਦੀਆਂ ਹਨ।

Credit : www.jagbani.com

  • TODAY TOP NEWS