ਲਹਿੰਦੇ ਪੰਜਾਬ 'ਚ ਕੁੜੀਆਂ ਦੇ ਵਿਆਹ ਨੂੰ ਲੈ ਕੇ ਇਤਿਹਾਸਕ ਫ਼ੈਸਲਾ ! ਬਦਲਿਆ ਗਿਆ 97 ਸਾਲ ਪੁਰਾਣਾ ਕਾਨੂੰਨ

ਲਹਿੰਦੇ ਪੰਜਾਬ 'ਚ ਕੁੜੀਆਂ ਦੇ ਵਿਆਹ ਨੂੰ ਲੈ ਕੇ ਇਤਿਹਾਸਕ ਫ਼ੈਸਲਾ ! ਬਦਲਿਆ ਗਿਆ 97 ਸਾਲ ਪੁਰਾਣਾ ਕਾਨੂੰਨ

ਇੰਟਰਨੈਸ਼ਨਲ ਡੈਸਕ- ਲਹਿੰਦੇ ਪੰਜਾਬ ਦੀ ਸਰਕਾਰ ਨੇ ਬਾਲ ਵਿਆਹ ਦੇ ਖ਼ਿਲਾਫ਼ ਵੱਡਾ ਕਦਮ ਚੁੱਕਦੇ ਹੋਏ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਸਾਲ ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਾਲ ਵਿਆਹ ਨੂੰ ਗੈਰ-ਜ਼ਮਾਨਤੀ ਅਤੇ ਸੰਗੀਨ ਅਪਰਾਧ ਐਲਾਨਿਆ ਗਿਆ ਹੈ। ਇਹ ਬਦਲਾਅ 97 ਸਾਲ ਪੁਰਾਣੇ ਕਾਨੂੰਨ ਵਿਚ ਸੋਧ ਕਰਨ ਤੋਂ ਬਾਅਦ ਕੀਤਾ ਗਿਆ ਹੈ। ਪਹਿਲਾਂ ਇਸ ਸੂਬੇ ਵਿਚ ‘ਪੰਜਾਬ ਬਾਲ ਵਿਆਹ ਰੋਕੂ ਐਕਟ, 1929’ ਦੇ ਤਹਿਤ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 16 ਸਾਲ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS