ਜਲੰਧਰ: UAE ਜਾਣ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਹੈ। ਦੁਨੀਆ ਦੀ ਪ੍ਰਮੁੱਖ ਡਿਲੀਵਰੀ ਕੰਪਨੀ 'ਨੂਨ' (Noon) ਨੇ ਭਾਰਤੀ ਨੌਜਵਾਨਾਂ ਲਈ ਡਿਲੀਵਰੀ ਰਾਈਡਰਾਂ ਲਈ ਨੌਕਰੀਆਂ ਕੱਢੀਆਂ ਹਨ। ਇਹ ਕੰਪਨੀ ਦੁਬਈ ਦੇ ਮਸ਼ਹੂਰ 'ਐਮਾਰ ਗਰੁੱਪ' (Emaar Group) ਦਾ ਹਿੱਸਾ ਹੈ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦਾ ਨਿਰਮਾਣ ਕੀਤਾ ਹੈ।
ਚੁਣੇ ਗਏ ਉਮੀਦਵਾਰਾਂ ਨੂੰ 2500 ਦਿਰਹਾਮ ਬੇਸਿਕ ਤਨਖ਼ਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਅਤੇ ਟਿਪਸ ਨੂੰ ਮਿਲਾ ਕੇ ਇੱਕ ਰਾਈਡਰ 3500 ਤੋਂ 5000 ਦਿਰਹਾਮ ਤੱਕ ਕਮਾ ਸਕਦਾ ਹੈ, ਜੋ ਕਿ ਭਾਰਤੀ ਰੁਪਏ ਮੁਤਾਬਕ 75,000 ਤੋਂ 1,00,000 ਰੁਪਏ ਬਣਦੀ ਹੈ। ਕੰਪਨੀ ਵੱਲੋਂ ਲਾਇਸੈਂਸ ਪ੍ਰਾਪਤ ਕਰਨ ਤੱਕ ਮੁਫ਼ਤ ਰਿਹਾਇਸ਼, ਖਾਣ-ਪੀਣ ਅਤੇ ਕੰਮ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਹ ਘੱਟੋ-ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ। ਉਮੀਦਵਾਰ ਕੋਲ ਭਾਰਤੀ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ। ਇਸ ਸਬੰਧੀ ਇੰਟਰਵਿਊ 30 ਅਪ੍ਰੈਲ ਨੂੰ ਸ਼ਰਮਨ ਓਵਰਸੀਜ਼ ਦੇ ਦਫ਼ਤਰ, ਜਲੰਧਰ 'ਚ ਹੋਣ ਜਾ ਰਹੀ ਹੈ।
ਇਸੇ ਤਰ੍ਹਾਂ UAE ਦੀ ਮਸ਼ਹੂਰ ਵੀ-ਵਨ (WE ONE) ਕੰਪਨੀ ਨੂੰ DP WORLD ਦੇ ਪ੍ਰਾਜੈਕਟਾਂ ਲਈ UAE ਦੇ 4 ਨੰਬਰ ਲਾਇਸੰਸ ਅਤੇ GCC ਵੈਲਿਡ ਲਾਇਸੰਸ ਵਾਲੇ ਟਰੱਕ ਡਰਾਈਵਰਾਂ ਦੀ ਲੋੜ ਹੈ। ਇਸ ਵਿਚ UAE ਲਾਇਸੰਸ ਵਾਲੇ ਡਰਾਈਵਰਾਂ ਨੂੰ 2800 ਦਿਰਹਾਮ ਤਨਖ਼ਾਹ ਅਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜੀਸੀਸੀ ਲਾਇਸੰਸ ਵਾਲਿਆਂ ਨੂੰ 2500 ਦਿਰਹਾਮ ਤਨਖ਼ਾਹ ਤੇ ਟ੍ਰਿਪ ਅਲਾਊਂਸ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੰਪਨੀ ਵੱਲੋਂ ਰਿਹਾਇਸ਼ ਤੇ ਟ੍ਰਾਂਸਪੋਰਟੇਸ਼ਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਦੀ ਕਲਾਈਂਟ ਇੰਟਰਵਿਊ ਜਲਦ ਹੀ ਜਲੰਧਰ ਵਿਚ ਹੋਣ ਜਾ ਰਹੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 22 ਤੋਂ 43 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਇਹ ਭਰਤੀ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਦੀ ਕਲਾਇੰਟ ਇੰਟਰਵਿਊ 30 ਅਪ੍ਰੈਲ ਨੂੰ ਜਲੰਧਰ ਵਿਖੇ ਲਏ ਜਾਣਗੇ। ਵਧੇਰੇ ਜਾਣਕਾਰੀ ਅਤੇ ਇੰਟਰਵਿਊ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਮੀਦਵਾਰ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ- +91 98883-47348, +91 77079-30303, +91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।
Credit : www.jagbani.com