ਬਿਹਾਰ ਦੇ ਮੁੰਡੇ ਨਾਲ ਲਿਵ-ਇਨ 'ਚ ਰਹਿ ਸੀ ਪੰਜਾਬ ਦੀ ਕੁੜੀ, ਫ਼ਿਰ ਜੋ ਹੋਇਆ...

ਬਿਹਾਰ ਦੇ ਮੁੰਡੇ ਨਾਲ ਲਿਵ-ਇਨ 'ਚ ਰਹਿ ਸੀ ਪੰਜਾਬ ਦੀ ਕੁੜੀ, ਫ਼ਿਰ ਜੋ ਹੋਇਆ...

ਲੁਧਿਆਣਾ: ਲੁਧਿਆਣਾ ਦੀ ਇਕ ਕੁੜੀ ਨੇ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿਚ ਜਾ ਕੇ ਆਪਣੇ ਪ੍ਰੇਮੀ ਦੇ ਵਿਆਹ ਵਿਚ ਭਾਰੀ ਹੰਗਾਮਾ ਕੀਤਾ। ਲੜਕੀ ਨੇ ਇਕ ਖੂਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ, ਜਿਸ ਕਾਰਨ ਵਿਆਹ ਦੀਆਂ ਰਸਮਾਂ ਨੂੰ ਵਿਚਾਲੇ ਹੀ ਰੋਕਣਾ ਪਿਆ। ਪੀੜਤ ਲੜਕੀ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਹੈ। ਉਹ ਲੁਧਿਆਣਾ ਦੀ ਇਕ ਕੰਪਨੀ ਵਿਚ ਕੰਮ ਕਰਦੀ ਸੀ, ਜਿੱਥੇ ਜਨਵਰੀ 2025 ਵਿਚ ਉਸ ਦੀ ਮੁਲਾਕਾਤ ਸੀਵਾਨ ਦੇ ਰਹਿਣ ਵਾਲੇ ਅਜੀਤ ਕੁਮਾਰ ਦੂਬੇ ਨਾਲ ਹੋਈ ਸੀ। ਦੋਵਾਂ ਵਿਚਾਲੇ ਪਿਆਰ ਹੋ ਗਿਆ ਅਤੇ ਮਈ 2025 ਤੋਂ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗੇ।

ਕੁੜੀ ਨੇ ਦੋਸ਼ ਲਾਇਆ ਕਿ ਅਜੀਤ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਇਸੇ ਭਰੋਸੇ 'ਤੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਸ ਨੇ ਵਿਆਹ ਲਈ ਦਬਾਅ ਪਾਇਆ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੂਜੀ ਜਾਤ ਦਾ ਹੋਣ ਦਾ ਬਹਾਨਾ ਬਣਾ ਕੇ ਮਨ੍ਹਾ ਕਰ ਦਿੱਤਾ। ਉਸ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਅਜੀਤ ਆਪਣੇ ਪਿੰਡ ਜਾ ਕੇ ਚੁੱਪ-ਚੁਪੀਤੇ ਵਿਆਹ ਕਰ ਰਿਹਾ ਹੈ।

ਇਹ ਖ਼ਬਰ ਮਿਲਦਿਆਂ ਹੀ ਕੁੜੀ ਮੰਗਲਵਾਰ ਨੂੰ ਟ੍ਰੇਨ ਫੜ ਕੇ ਅਜੀਤ ਦੇ ਪਿੰਡ ਛੇਨੀ ਛਾਪਰ ਪਹੁੰਚ ਗਈ। ਉੱਥੇ ਉਸ ਨੇ ਇਨਸਾਫ਼ ਦੀ ਮੰਗ ਕਰਦਿਆਂ ਹੰਗਾਮਾ ਕੀਤਾ ਅਤੇ ਖੂਹ 'ਤੇ ਚੜ੍ਹ ਗਈ। ਸੂਚਨਾ ਮਿਲਦੇ ਹੀ ਮੈਰਵਾ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਸਥਿਤੀ ਨੂੰ ਕਾਬੂ ਹੇਠ ਕੀਤਾ। ਮੈਰਵਾ ਥਾਣਾ ਇੰਚਾਰਜ ਰਾਹੁਲ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਹੈ। ਪੁਲਸ ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਕੁੜੀ ਦਾ ਕਹਿਣਾ ਹੈ ਕਿ ਉਹ ਇੱਥੇ ਤਮਾਸ਼ਾ ਕਰਨ ਨਹੀਂ, ਸਗੋਂ ਆਪਣੇ ਹੱਕ ਅਤੇ ਸਨਮਾਨ ਲਈ ਆਈ ਹੈ।
 

Credit : www.jagbani.com

  • TODAY TOP NEWS