ਕਰੂਜ਼ ਹਾਦਸੇ 'ਚ ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਕਿਉਂ ਡੁੱਬ ਗਏ ਮਾਂ-ਪੁੱਤ? ਮਾਹਿਰਾਂ ਨੇ ਦੱਸਿਆ ਸਾਰਾ ਸੱਚ

ਕਰੂਜ਼ ਹਾਦਸੇ 'ਚ ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਕਿਉਂ ਡੁੱਬ ਗਏ ਮਾਂ-ਪੁੱਤ? ਮਾਹਿਰਾਂ ਨੇ ਦੱਸਿਆ ਸਾਰਾ ਸੱਚ

ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਵਾਪਰੇ ਭਿਆਨਕ ਕਰੂਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ 'ਚ ਜਾਨ ਗੁਆਉਣ ਵਾਲੀ ਇਕ ਮਾਂ ਅਤੇ ਉਸ ਦੇ ਮਾਸੂਮ ਪੁੱਤਰ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਮਾਂ ਅਤੇ ਬੱਚੇ ਨੇ ਲਾਈਫ ਜੈਕੇਟ ਪਹਿਨੀ ਹੋਈ ਸੀ, ਤਾਂ ਫਿਰ ਵੀ ਉਹ ਪਾਣੀ 'ਚ ਕਿਵੇਂ ਡੁੱਬ ਗਏ? ਹੁਣ ਮਾਹਿਰਾਂ ਨੇ ਇਸ ਦੇ ਪਿੱਛੇ ਦੀ ਇਕ ਵੱਡੀ ਅਤੇ ਤਕਨੀਕੀ ਵਜ੍ਹਾ ਦਾ ਖੁਲਾਸਾ ਕੀਤਾ ਹੈ।

ਹਾਦਸੇ ਦੇ ਸਮੇਂ ਜੈਕੇਟਾਂ ਵੰਡਣੀਆਂ ਕੀਤੀਆਂ ਗਈਆਂ ਸ਼ੁਰੂ 

ਸੂਤਰਾਂ ਅਨੁਸਾਰ, ਜਦੋਂ ਬਰਗੀ ਡੈਮ 'ਚ ਕਰੂਜ਼ ਬੋਟ ਪਲਟਣ ਲੱਗੀ ਤਾਂ ਉੱਥੇ ਹੜਬੜੀ ਮਚ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਬੋਟ 'ਤੇ ਸਵਾਰ ਲੋਕਾਂ ਨੇ ਪਹਿਲਾਂ ਲਾਈਫ ਜੈਕੇਟਾਂ ਨਹੀਂ ਪਹਿਨੀਆਂ ਹੋਈਆਂ ਸਨ, ਪਰ ਹਾਦਸੇ ਦੇ ਸਮੇਂ ਜੈਕੇਟਾਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ। ਇਸ ਦੌਰਾਨ ਇਕ ਮਾਂ ਨੇ ਆਪਣੇ ਮਾਸੂਮ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਨੂੰ ਆਪਣੀ ਹੀ ਲਾਈਫ ਜੈਕੇਟ ਦੇ ਅੰਦਰ ਕੱਸ ਕੇ ਬੰਨ੍ਹ ਲਿਆ। 

PunjabKesari

ਦੋ ਵਿਅਕਤੀਆਂ ਦੇ ਭਾਰ ਕਾਰਨ ਜੈਕੇਟ ਨਹੀਂ ਕਰ ਸਕੀ ਸਹੀ ਤਰੀਕੇ ਨਾਲ ਕੰਮ

ਮਾਹਿਰਾਂ ਅਨੁਸਾਰ, ਲਾਈਫ ਜੈਕੇਟ ਇਕ ਖਾਸ ਤਰ੍ਹਾਂ ਦਾ 'ਫਲੋਟਿੰਗ ਫੋਮ' ਹੁੰਦਾ ਹੈ, ਜਿਸ ਨੂੰ ਸਿਰਫ਼ ਇਕ ਵਿਅਕਤੀ ਦੇ ਸਰੀਰ ਨੂੰ ਪਾਣੀ 'ਤੇ ਤੈਰਾਉਣ ਅਤੇ ਉਸ ਦਾ ਸਿਰ ਪਾਣੀ ਤੋਂ ਬਾਹਰ ਰੱਖਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਜਦੋਂ ਮਾਂ ਨੇ ਬੱਚੇ ਨੂੰ ਆਪਣੀ ਹੀ ਜੈਕੇਟ ਦੇ ਅੰਦਰ ਪਾ ਲਿਆ, ਤਾਂ ਜੈਕੇਟ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ। ਦੋ ਵਿਅਕਤੀਆਂ ਦਾ ਭਾਰ ਇਕੋ ਜੈਕੇਟ 'ਤੇ ਆਉਣ ਕਾਰਨ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕੀ ਅਤੇ ਦੋਵੇਂ ਪਾਣੀ 'ਚ ਡੁੱਬ ਗਏ। ਰਿਪੋਰਟਾਂ ਅਨੁਸਾਰ, ਹਾਦਸੇ ਵਾਲੇ ਦਿਨ ਹਵਾ ਬਹੁਤ ਤੇਜ਼ ਸੀ, ਪਰ ਕਰੂਜ਼ ਚਾਲਕ ਨੇ ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਮੁੱਖ ਮੰਤਰੀ ਮੋਹਨ ਯਾਦਵ ਨੇ ਖੁਦ ਜਬਲਪੁਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS