ਪਾਕਿਸਤਾਨ ਦਾ ਵੱਡਾ ਕਬੂਲਨਾਮਾ! 'ਆਪਰੇਸ਼ਨ ਸਿੰਦੂਰ' ਦੌਰਾਨ ਹਾਫਿਜ਼ ਤੇ ਮਸੂਦ ਲਈ ਪਾਕਿ ਫੌਜ ਨੇ ਲੜੀ ਸੀ ਜੰਗ

ਪਾਕਿਸਤਾਨ ਦਾ ਵੱਡਾ ਕਬੂਲਨਾਮਾ! 'ਆਪਰੇਸ਼ਨ ਸਿੰਦੂਰ' ਦੌਰਾਨ ਹਾਫਿਜ਼ ਤੇ ਮਸੂਦ ਲਈ ਪਾਕਿ ਫੌਜ ਨੇ ਲੜੀ ਸੀ ਜੰਗ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਇੱਕ ਨੇਤਾ ਨੇ ਜਨਤਕ ਤੌਰ 'ਤੇ ਇਹ ਮੰਨ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਕਿ ਭਾਰਤੀ ਸੈਨਾ ਵੱਲੋ ਚਲਾਏ 'ਆਪਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨੀ ਫੌਜ ਨੇ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਖਤਰਨਾਕ ਅੱਤਵਾਦੀਆਂ ਲਈ ਜੰਗ ਲੜੀ ਸੀ। ਭਾਰਤ ਵੱਲੋਂ ਚਲਾਏ ਗਏ 'ਆਪ੍ਰੇਸ਼ਨ ਸਿੰਦੂਰ' ਦੇ ਇੱਕ ਸਾਲ ਬਾਅਦ ਪਾਕਿਸਤਾਨੀ ਨੇਤਾ ਸ਼ਾਹੀਰ ਸਿਆਲਵੀ ਦਾ ਇਹ ਬਿਆਨ ਸਾਹਮਣੇ ਆਇਆ ਹੈ, ਜਿਸ ਨੇ ਪਾਕਿਸਤਾਨ ਦੀ ਅੱਤਵਾਦ ਪੱਖੀ ਨੀਤੀ ਦਾ ਪਰਦਾਫਾਸ਼ ਕਰ ਦਿੱਤਾ ਹੈ।

ਮੀਡੀਆ ਖ਼ਬਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਦੀ ਇੱਕ ਮੀਟਿੰਗ ਦੌਰਾਨ ਬੋਲਦਿਆਂ ਸਿਆਲਵੀ ਨੇ ਸਵੀਕਾਰ ਕੀਤਾ ਕਿ ਭਾਰਤ ਨੇ 10 ਮਈ ਨੂੰ ਲਸ਼ਕਰ-ਏ-ਤੋਇਬਾ ਦੇ ਮੁੱਖ ਦਫਤਰ ਮੁਰੀਦਕੇ ਅਤੇ ਜੈਸ਼-ਏ-ਮੁਹੰਮਦ ਦੇ ਕੇਂਦਰ ਬਹਾਵਲਪੁਰ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ ਸਨ। ਜ਼ਿਕਰਯੋਗ ਹੈ ਕਿ ਭਾਰਤ ਨੇ ਇਹ ਕਾਰਵਾਈ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਸੀ। ਇਹਨਾਂ ਹਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼ ਸੈਲਾਨੀ ਮਾਰੇ ਗਏ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮੰਨ ਗਿਆ ਪਾਕਿਸਤਾਨ ! ਭਾਰਤੀ ਫੌਜ ਦੇ ਅੱਤਵਾਦ ਖ਼ਿਲਾਫ਼ 'ਆਪਰੇਸ਼ਨ ਸਿੰਦੂਰ' 'ਤੇ ਵੱਡਾ ਕਬੂਲਨਾਮਾ

ਸਿਆਲਵੀ ਨੇ ਖੁਲਾਸਾ ਕੀਤਾ ਕਿ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਦੁਨੀਆ ਨੂੰ ਗੁੰਮਰਾਹ ਕਰਨ ਲਈ ਆਪਣੀ ਰਣਨੀਤੀ ਬਦਲ ਲਈ ਸੀ। ਮਾਰੇ ਗਏ ਅੱਤਵਾਦੀਆਂ ਦੇ ਜਨਾਜ਼ੇ ਕਿਸੇ ਮੌਲਵੀ ਜਾਂ ਮੁਫ਼ਤੀ ਨੇ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਧਾਰਮਿਕ ਅਧਿਕਾਰੀਆਂ ਨੇ ਪੜ੍ਹਾਏ ਸਨ। ਇੰਨਾ ਹੀ ਨਹੀਂ, ਫੌਜੀ ਵਰਦੀ ਪਹਿਨੇ ਸੈਨਿਕਾਂ ਨੇ ਇਹਨਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਮੋਢਾ ਦਿੱਤਾ ਅਤੇ ਉਹਨਾਂ ਨੂੰ ਫੌਜੀ ਸਨਮਾਨ ਦਿੱਤਾ ਗਿਆ ਤਾਂ ਜੋ ਦੁਨੀਆ ਨੂੰ ਇਹ ਦਿਖਾਇਆ ਜਾ ਸਕੇ ਕਿ ਉਹ ਅੱਤਵਾਦੀ ਨਹੀਂ ਸਗੋਂ "ਆਜ਼ਾਦੀ ਦੇ ਲੜਾਕੇ" ਸਨ।

ਪੜ੍ਹੋ ਇਹ ਅਹਿਮ ਖ਼ਬਰ- ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

 ਇਹ ਖੁਲਾਸਾ ਲਸ਼ਕਰ-ਏ-ਤੋਇਬਾ ਦੇ ਇੱਕ ਅਜਿਹੇ ਪ੍ਰੋਗਰਾਮ ਵਿੱਚ ਹੋਇਆ, ਜਿੱਥੇ ਅਮਰੀਕਾ ਵੱਲੋਂ ਐਲਾਨਿਆ ਅੱਤਵਾਦੀ ਮੁਜ਼ੰਮਿਲ ਇਕਬਾਲ ਹਾਸ਼ਮੀ ਵੀ ਮੌਜੂਦ ਸੀ। ਇਹ ਬਿਆਨ ਸਾਬਤ ਕਰਦਾ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦ ਵਿਰੁੱਧ ਲੜਨ ਦਾ ਸਿਰਫ਼ ਦਿਖਾਵਾ ਕਰਦਾ ਹੈ, ਜਦਕਿ ਹਕੀਕਤ ਵਿੱਚ ਉਸਦੀ ਫੌਜ ਇਹਨਾਂ ਸੰਗਠਨਾਂ ਦੀ ਸਰਪ੍ਰਸਤੀ ਕਰ ਰਹੀ ਹੈ। ਭਾਰਤ ਲਗਾਤਾਰ ਪਾਕਿਸਤਾਨ 'ਤੇ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਵਰਤਣ ਦੇ ਦੋਸ਼ ਲਗਾਉਂਦਾ ਰਿਹਾ ਹੈ, ਅਤੇ ਹੁਣ ਖੁਦ ਪਾਕਿਸਤਾਨੀ ਲੀਡਰਸ਼ਿਪ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS