ਨੈਸ਼ਨਲ ਡੈਸਕ- ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਬੇਹੱਦ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ। 'ਸੈਨਾ ਸੰਵਾਦ' ਪ੍ਰੋਗਰਾਮ ਦੌਰਾਨ ਬੋਲਦਿਆਂ ਫੌਜ ਮੁਖੀ ਨੇ ਸਪੱਸ਼ਟ ਕੀਤਾ ਕਿ ਜੇਕਰ ਗੁਆਂਢੀ ਦੇਸ਼ ਨੇ ਆਪਣੀ ਸਰਜ਼ਮੀਂ 'ਤੇ ਭਾਰਤ ਵਿਰੋਧੀ ਅੱਤਵਾਦੀਆਂ ਨੂੰ ਪਨਾਹ ਦੇਣੀ ਅਤੇ ਘੁਸਪੈਠ ਕਰਵਾਉਣੀ ਬੰਦ ਨਾ ਕੀਤੀ, ਤਾਂ ਭਾਰਤੀ ਫੌਜ ਇੱਕ ਵਾਰ ਫਿਰ ਵੱਡੀ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਪਾਕਿਸਤਾਨ ਸੋਚ ਲਵੇ ਕਿ ਉਸ ਨੂੰ ਨਕਸ਼ੇ ਦਾ ਹਿੱਸਾ ਬਣਨਾ ਹੈ ਜਾਂ ਇਤਿਹਾਸ ਦਾ।
ਫੌਜ ਮੁਖੀ ਨੇ ਕਿਹਾ ਕਿ 'ਆਪਰੇਸ਼ਨ ਸਿੰਦੂਰ' ਭਾਰਤ ਦੇ ਦ੍ਰਿੜ ਇਰਾਦੇ ਦਾ ਸਬੂਤ ਸੀ। ਜੇਕਰ ਪਾਕਿਸਤਾਨ ਅਜੇ ਵੀ ਨਹੀਂ ਸੁਧਰਦਾ ਅਤੇ ਅੱਤਵਾਦੀ ਢਾਂਚੇ ਨੂੰ ਹੱਲਾਸ਼ੇਰੀ ਦੇਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਸ ਤੋਂ ਵੀ ਭਿਆਨਕ ਨਤੀਜੇ ਭੁਗਤਣੇ ਪੈਣਗੇ। ਆਪਣੇ ਸੰਬੋਧਨ ਵਿੱਚ ਜਨਰਲ ਦਿਵੇਦੀ ਨੇ ਸਰਹੱਦਾਂ ਦੀ ਮੌਜੂਦਾ ਸਥਿਤੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਦੀਆਂ ਹਰਕਤਾਂ ਕਾਰਨ ਦੇਸ਼ ਦੇ ਆਲੇ-ਦੁਆਲੇ ਇੱਕ ਚੁਣੌਤੀਪੂਰਨ ਮਾਹੌਲ ਬਣਿਆ ਹੋਇਆ ਹੈ, ਜਿੱਥੇ ਭਾਰਤੀ ਸੈਨਿਕ ਸਾਰੇ ਮੋਰਚਿਆਂ 'ਤੇ ਮੁਸਤੈਦੀ ਨਾਲ ਡਟੇ ਹੋਏ ਹਨ।
ਉਨ੍ਹਾਂ ਨਵੇਂ ਅਫ਼ਸਰਾਂ ਅਤੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਵਿੱਖ ਦੀਆਂ ਜੰਗਾਂ ਸਿਰਫ਼ ਸਰਹੱਦਾਂ ਤੱਕ ਸੀਮਤ ਨਹੀਂ ਰਹਿਣਗੀਆਂ, ਸਗੋਂ ਇਹ ਤਕਨਾਲੋਜੀ, ਸਾਈਬਰ ਅਤੇ ਸਮਾਜਿਕ ਖੇਤਰਾਂ ਵਿੱਚ ਵੀ ਲੜੀਆਂ ਜਾਣਗੀਆਂ। ਇਸ ਲਈ ਭਾਰਤੀ ਫੌਜ ਤੇਜ਼ੀ ਨਾਲ ਆਪਣਾ ਆਧੁਨਿਕੀਕਰਨ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com