ਕਿੰਗ ਚਾਰਲਸ ਨੇ ਪ੍ਰਿੰਸ ਐਂਡਰਿਊ ਦੇ ਸ਼ਾਹੀ ਖ਼ਿਤਾਬ ਰਸਮੀ ਤੌਰ 'ਤੇ ਖੋਹੇ, ਰਾਇਲ ਲੌਜ ਛੱਡਣ ਦਾ ਹੁਕਮ

ਕਿੰਗ ਚਾਰਲਸ ਨੇ ਪ੍ਰਿੰਸ ਐਂਡਰਿਊ ਦੇ ਸ਼ਾਹੀ ਖ਼ਿਤਾਬ ਰਸਮੀ ਤੌਰ 'ਤੇ ਖੋਹੇ, ਰਾਇਲ ਲੌਜ ਛੱਡਣ ਦਾ ਹੁਕਮ

ਲੰਡਨ : ਬ੍ਰਿਟੇਨ ਦੇ ਕਿੰਗ ਚਾਰਲਸ ਨੇ ਆਪਣੇ ਭਰਾ ਪ੍ਰਿੰਸ ਐਂਡਰੂ ਤੋਂ ਸਾਰੇ ਰਾਇਲ ਖ਼ਿਤਾਬ ਅਤੇ ਸਨਮਾਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਬਕਿੰਘਮ ਪੈਲੇਸ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਂਡਰੂ ਹੁਣ ਤੋਂ “ਐਂਡਰੂ ਮਾਊਂਟਬੈਟਨ ਵਿਂਡਸਰ” ਦੇ ਨਾਮ ਨਾਲ ਜਾਣੇ ਜਾਣਗੇ।

ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਪ੍ਰਿੰਸ ਐਂਡਰਿਊ ਉੱਤੇ ਜੈਫਰੀ ਐਪਸਟਾਈਨ ਨਾਲ ਸਬੰਧਾਂ ਦੇ ਦੋਸ਼ਾਂ ਕਾਰਨ ਦਬਾਅ ਵਧ ਰਿਹਾ ਹੈ। ਕਿੰਗ ਚਾਰਲਸ ਅਤੇ ਰਾਣੀ ਕਮੀਲਾ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ “ਸਭ ਪੀੜਤਾਂ ਅਤੇ ਸ਼ਿਕਾਰਾਂ ਨਾਲ ਹੈ।” ਪੈਲੇਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਐਂਡਰਿਊ ਨੂੰ ਵਿੰਡਸਰ ਕੈਸਲ ਨੇੜੇ ਰਾਇਲ ਲੌਜ ਛੱਡਣਾ ਪਵੇਗਾ, ਜਿੱਥੇ ਉਹ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ।

ਜਾਣਕਾਰੀ ਅਨੁਸਾਰ, ਐਂਡਰਿਊ ਇਹ 30 ਕਮਰਿਆਂ ਵਾਲਾ ਮਹਲ ਕੇਵਲ ਇੱਕ ਸਾਲਾਨਾ ਪ੍ਰਤੀਕਾਤਮਕ ਕਿਰਾਏ ‘ਤੇ ਵਰਤ ਰਹੇ ਸਨ। ਹੁਣ ਉਨ੍ਹਾਂ ਨੂੰ ਇਸ ਦੀ ਲੀਜ਼ ਛੱਡਣ ਲਈ ਸਰਕਾਰੀ ਿਸ ਜਾਰੀ ਕਰ ਦਿੱਤਾ ਗਿਆ ਹੈ। ਪ੍ਰਿੰਸ ਐਂਡਰਿਊ ਨੇ ਆਪਣੇ ਖ਼ਿਲਾਫ਼ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਹੁਣ ਉਹ ਨਿੱਜੀ ਰਿਹਾਇਸ਼ ‘ਚ ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਹਨ।
 

Credit : www.jagbani.com

  • TODAY TOP NEWS