ਭਲਕੇ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਭਲਕੇ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਨੈਸ਼ਨਲ ਡੈਸਕ- ਅਕਤੂਬਰ ਦਾ ਮਹੀਨਾ ਹੁਣ ਖ਼ਤਮ ਹੋਣ ਵਾਲਾ ਹੈ ਅਤੇ ਨਾਲ ਹੀ ਤਿਉਹਾਰਾਂ ਦਾ ਸਿਲਸਿਲਾ ਵੀ ਰੁਕ ਜਾਵੇਗਾ। ਇਸ ਦਰਮਿਆਨ ਛੁੱਟੀ ਦੀ ਉਡੀਕ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਆਈ ਹੈ। 31 ਅਕਤੂਬਰ ਯਾਨੀ ਭਲਕੇ ਸਕੂਲ-ਕਾਲਜ ਬੰਦ ਰਹਿਣਗੇ।

ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪ੍ਰੀਸ਼ਦ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ, 31 ਅਕਤੂਬਰ ਨੂੰ ਜਗੱਦਾਤਰੀ ਪੂਜਾ ਦੇ ਮੌਕੇ ‘ਤੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ‘ਚ ਛੁੱਟੀ ਰਹੇਗੀ। ਇਸ ਦੌਰਾਨ ਵਿਦਿਆਰਥੀ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣਗੇ ਅਤੇ ਆਰਾਮ ਦਾ ਸਮਾਂ ਵੀ ਮਿਲੇਗਾ। ਇਹ ਮੌਕਾ ਪਰਿਵਾਰ ਨਾਲ ਸਮਾਂ ਬਿਤਾਉਣ ਜਾਂ ਨੇੜਲੇ ਸਥਾਨਾਂ ‘ਤੇ ਘੁੰਮਣ-ਫਿਰਣ ਲਈ ਵੀ ਉਚਿਤ ਰਹੇਗਾ, ਤਾਂ ਜੋ ਬੱਚੇ ਪੜ੍ਹਾਈ ਦੇ ਵਿਚਕਾਰ ਥੋੜਾ ਤਾਜ਼ਗੀ ਮਹਿਸੂਸ ਕਰ ਸਕਣ।

ਪੰਜਾਬ ਸਰਕਾਰ ਵਲੋਂ 5 ਨਵੰਬਰ ਨੂੰ ਸਰਕਾਰੀ ਛੁੱਟੀ

ਉੱਥੇ ਹੀ ਪੰਜਾਬ ਸਰਕਾਰ ਵਲੋਂ 5 ਨਵੰਬਰ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ਕਰ ਕੇ ਇਸ ਦਿਨ ਸਕੂਲ-ਕਾਲਜ ਅਤੇ ਦਫ਼ਤਰਾਂ 'ਚ ਛੁੱਟੀ ਹੇਗੀ। ਉਥੇ ਹੀ ਇਸ ਤੋਂ ਇਲਾਵਾ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ 25 ਨਵੰਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮਨਾਇਆ ਜਾਵੇਗਾ, ਜਿਸ ਕਰਕੇ ਸਰਕਾਰ ਨੇ ਸਰਕਾਰੀ ਛੁੱਟੀ ਐਲਾਨੀ ਹੋਈ ਹੈ।

ਮਾਂ ਜਗੱਦਾਤਰੀ ਪੂਜਾ ਕਿਉਂ ਮਨਾਈ ਜਾਂਦੀ ਹੈ

ਸਨਾਤਨ ਪੰਚਾਂਗ ਅਨੁਸਾਰ, ਮਾਂ ਜਗੱਦਾਤਰੀ ਦੀ ਪੂਜਾ ਹਰ ਸਾਲ ਕਾਰਤਿਕ ਸ਼ੁਕਲ ਨਵਮੀ ਨੂੰ ਕੀਤੀ ਜਾਂਦੀ ਹੈ। ਸਾਲ 2025 'ਚ ਇਹ ਦਿਨ ਸ਼ੁੱਕਰਵਾਰ, 31 ਅਕਤੂਬਰ ਨੂੰ ਆ ਰਿਹਾ ਹੈ। ਇਹ ਤਿਉਹਾਰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਦੁਰਗਾ ਪੂਜਾ ਦੀ ਤਰ੍ਹਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਾਂ ਜਗੱਦਾਤਰੀ ਨੂੰ ਦੇਵੀ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ। ਉਹ ਸ਼ਕਤੀ, ਧੀਰਜ ਤੇ ਸੰਯਮ ਦੀ ਪ੍ਰਤੀਕ ਹਨ ਅਤੇ ਮਨੁੱਖ ਨੂੰ ਅਹੰਕਾਰ ਤੇ ਅਗਿਆਨ ‘ਤੇ ਜਿੱਤ ਹਾਸਲ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ।

Credit : www.jagbani.com

  • TODAY TOP NEWS