''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਕਾਰ ਜਾਰੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਇਸੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਵੀ ਤਰ੍ਹਾਂ ਦੀ 'ਜੰਗਬੰਦੀ' ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫ਼ੌਜ ਦੁਸ਼ਮਣ ਦਾ ਸਫਾਇਆ ਕਰ ਰਹੀ ਹੈ, ਇਸ ਲਈ ਇਸ ਸਮੇਂ ਰੁਕਣ ਦਾ ਕੋਈ ਮਤਲਬ ਨਹੀਂ ਬਣਦਾ।

ਵ੍ਹਾਈਟ ਹਾਊਸ ਤੋਂ ਫਲੋਰੀਡਾ ਰਵਾਨਾ ਹੋਣ ਵੇਲੇ ਟਰੰਪ ਕਿਹਾ, "ਅਸੀਂ ਗੱਲਬਾਤ ਕਰ ਸਕਦੇ ਹਾਂ, ਪਰ ਮੈਂ ਜੰਗਬੰਦੀ ਨਹੀਂ ਚਾਹੁੰਦਾ। ਤੁਸੀਂ ਉਦੋਂ ਜੰਗਬੰਦੀ ਨਹੀਂ ਕਰਦੇ ਜਦੋਂ ਤੁਸੀਂ ਦੁਸ਼ਮਣਾਂ ਨੂੰ ਮਿਟਾ ਰਹੇ ਹੋਵੋ। ਅਸੀਂ ਜਿੱਤ ਰਹੇ ਹਾਂ ਅਤੇ ਇਹ ਜੰਗ ਲਗਭਗ ਖ਼ਤਮ ਹੋਣ ਦੇ ਨੇੜੇ ਹੈ।'' ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਇਰਾਨ ਦੀ ਜਲ ਸੈਨਾ, ਹਵਾਈ ਸੈਨਾ ਅਤੇ ਐਂਟੀ-ਏਅਰਕ੍ਰਾਫਟ ਪ੍ਰਣਾਲੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ, "ਫ਼ੌਜ ਪੱਖੋਂ ਇਰਾਨ ਖ਼ਤਮ ਹੋ ਚੁੱਕਾ ਹੈ।"

ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਬਾਰੇ ਟਰੰਪ ਨੇ ਕਿਹਾ ਕਿ ਇਹ ਰਸਤਾ ਜਲਦੀ ਹੀ ਖੁੱਲ੍ਹ ਜਾਵੇਗਾ। ਉਨ੍ਹਾਂ ਨੇ ਨਾਟੋ ਦੇਸ਼ਾਂ, ਚੀਨ ਅਤੇ ਜਾਪਾਨ ਨੂੰ ਅਪੀਲ ਕੀਤੀ ਕਿ ਉਹ ਇਸ ਰਸਤੇ ਨੂੰ ਸੁਰੱਖਿਅਤ ਬਣਾਉਣ ਲਈ ਅੱਗੇ ਆਉਣ, ਕਿਉਂਕਿ ਉਹ ਆਪਣੀ ਊਰਜਾ ਲਈ ਇਸ 'ਤੇ ਨਿਰਭਰ ਹਨ।

ਇੱਕ ਪਾਸੇ ਜਿੱਥੇ ਟਰੰਪ ਇਸ ਨੂੰ ਵੱਡੀ ਜਿੱਤ ਦੱਸ ਰਹੇ ਹਨ, ਉੱਥੇ ਹੀ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖ਼ਾਮੇਨੇਈ ਨੇ ਦਾਅਵਾ ਕੀਤਾ ਹੈ ਕਿ ਇਰਾਨ ਨੇ ਦੁਸ਼ਮਣ ਨੂੰ ਅਜਿਹੀ ਸੱਟ ਮਾਰੀ ਹੈ ਕਿ ਹੁਣ ਅਮਰੀਕਾ ਬੌਖਲਾਹਟ ਵਿੱਚ ਉਲਟ-ਪੁਲਟ ਬਿਆਨ ਦੇ ਰਿਹਾ ਹੈ। ਜਦੋਂ ਜੰਗ ਪਹਿਲਾਂ ਹੀ ਕਾਫ਼ੀ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕੀ ਹੈ, ਉੱਥੇ ਟਰੰਪ ਵੱਲੋਂ ਅਜਿਹੇ ਬਿਆਨ ਜੰਗ ਨੂੰ ਹੋਰ ਭਿਆਨਕ ਬਣਾ ਸਕਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS