ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋਈ ਫਲਾਈਟ 'ਚ ਬਲਾਸਟ

ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋਈ ਫਲਾਈਟ 'ਚ ਬਲਾਸਟ

ਮੋਹਾਲੀ/ਚੰਡੀਗੜ੍ਹ: ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਇੱਕ ਫਲਾਈਟ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜਹਾਜ਼ ਦੇ ਅੰਦਰ ਇੱਕ ਜ਼ੋਰਦਾਰ ਧਮਾਕਾ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਕਿਸੇ ਸ਼ੱਕੀ ਵਸਤੂ ਕਾਰਨ ਨਹੀਂ, ਸਗੋਂ ਇੱਕ ਯਾਤਰੀ ਦੇ ਹੈਂਡ ਬੈਗ ਵਿੱਚ ਰੱਖੇ ਪਾਵਰ ਬੈਂਕ ਦੇ ਫਟਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। 

ਸੂਤਰਾਂ ਅਨੁਸਾਰ ਜਦੋਂ ਫਲਾਈਟ ਮੋਹਾਲੀ (ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ) ਵਿਖੇ ਲੈਂਡ ਹੋਈ, ਤਾਂ ਅਚਾਨਕ ਇੱਕ ਯਾਤਰੀ ਦੇ ਬੈਗ ਵਿੱਚੋਂ ਸੰਘਣਾ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਬੈਗ ਵਿੱਚ ਮੌਜੂਦ ਪਾਵਰ ਬੈਂਕ ਬਲਾਸਟ ਹੋ ਗਿਆ। ਜਹਾਜ਼ ਦੇ ਅੰਦਰ ਧੂੰਆਂ ਫੈਲਣ ਕਾਰਨ ਯਾਤਰੀਆਂ ਵਿੱਚ ਭਾਜੜਾਂ ਪੈ ਗਈਆਂ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗਾ।

ਸੂਤਰ ਦੱਸਦੇ ਹਨ ਕਿ ਇਸ ਘਟਨਾ ਵਿੱਚ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਅਤੇ ਭਾਜੜ ਕਾਰਨ ਲਗਭਗ 4 ਤੋਂ 5 ਯਾਤਰੀਆਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪ੍ਰਸ਼ਾਸਨ ਜਾਂ ਏਅਰਲਾਈਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੌਕੇ 'ਤੇ ਸੁਰੱਖਿਆ ਕਰਮਚਾਰੀ ਅਤੇ ਜਾਂਚ ਟੀਮਾਂ ਪਹੁੰਚ ਚੁੱਕੀਆਂ ਹਨ।

Credit : www.jagbani.com

  • TODAY TOP NEWS