ਚੰਡੀਗੜ੍ਹ ਪੁਲਸ ਨੇ ਪੰਜਾਬ ਪੁਲਸ ਦੀ ਗੱਡੀ ਦਾ ਕਰ 'ਤਾ ਚਲਾਨ, ਪੂਰਾ ਮਾਜਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਚੰਡੀਗੜ੍ਹ ਪੁਲਸ ਨੇ ਪੰਜਾਬ ਪੁਲਸ ਦੀ ਗੱਡੀ ਦਾ ਕਰ 'ਤਾ ਚਲਾਨ, ਪੂਰਾ ਮਾਜਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਚੰਡੀਗੜ੍ਹ : ਦੂਜਿਆਂ ਨੂੰ ਨਸੀਹਤ, ਖ਼ੁਦ ਮੀਆਂ ਫਜ਼ੀਹਰ, ਜੀ ਹਾਂ, ਇਹ ਚੰਡੀਗੜ੍ਹ ਪੁਲਸ ਦੀ ਕਹਾਣੀ ਹੈ, ਜੋ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੀ ਹੈ। ਚੰਡੀਗੜ੍ਹ ਦੇ ਸੈਕਟਰ-9 ਸਥਿਤ ਪੁਲਸ ਹੈੱਡ ਕੁਆਰਟਰ ਦੇ ਪਿੱਛੇ ਸਲਿੱਪ ਰੋਡ ’ਤੇ ਨੋ-ਪਾਰਕਿੰਗ ਹੈ। ਇਸ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਕਈ ਥਾਵਾਂ ’ਤੇ ਨੋ-ਪਾਰਕਿੰਗ ਦੇ ਬੋਰਡ ਲਾਏ ਹਨ। ਇਸ ਦੇ ਨਾਲ ਹੀ ਪੁਲਸ ਹੈੱਡ ਕੁਆਰਟਰ ਅਤੇ ਹੋਰ ਸਰਕਾਰੀ ਦਫ਼ਤਰਾਂ 'ਚ ਕੰਮ ਲਈ ਆਉਣ ਵਾਲੇ ਲੋਕ ਇਸ ਸਲਿੱਪ ਰੋਡ ’ਤੇ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਸ ਪ੍ਰਾਈਵੇਟ ਅਤੇ ਹੋਰ ਸੂਬਿਆਂ ਦੇ ਵਾਹਨਾਂ ਦੇ ਤਾਂ ਚਲਾਨ ਕਰ ਦਿੰਦੀ ਹੈ ਪਰ ਜੇਕਰ ਉਸੇ ਥਾਂ ਚੰਡੀਗੜ੍ਹ ਪੁਲਸ ਦੀ ਗੱਡੀ ਖੜ੍ਹੀ ਹੁੰਦੀ ਹੈ ਤਾਂ ਚਲਾਨ ਤਾਂ ਛੱਡੋ, ਉਨ੍ਹਾਂ ਨੂੰ ਵੀ ਕੁੱਝ ਨਹੀਂ ਕਿਹਾ ਜਾਂਦਾ।

ਬੁੱਧਵਾਰ ਨੂੰ ਨੋ ਪਾਰਕਿੰਗ ਬੈਰੀਕੇਡ ਨੇੜੇ ਚੰਡੀਗੜ੍ਹ ਪੁਲਸ ਅਤੇ ਪੰਜਾਬ ਨੰਬਰ ਵਾਲੀ ਗੱਡੀ ਖੜ੍ਹੀ ਸੀ। ਇਸ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਆਏ ਅਤੇ ਪੰਜਾਬ ਨੰਬਰ ਦੀ ਗੱਡੀ ਦਾ ਨੋ-ਪਾਰਕਿੰਗ ਨੂੰ ਲੈ ਕੇ ਚਲਾਨ ਕਰ ਦਿੱਤਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਦੀ ਗੱਡੀ ਵੀ ਉੱਥੇ ਖੜ੍ਹੀ ਸੀ, ਪਰ ਚਲਾਨ ਤਾਂ ਦੂਰ ਉਸ ਵੱਲ ਪੁਲਸ ਨੇ ਦੇਖਿਆ ਤੱਕ ਨਹੀਂ। ਪੰਜਾਬ ਨੰਬਰ ਵਾਲੀ ਗੱਡੀ 'ਚ ਬੈਠੇ ਡਰਾਈਵਰ ਨੇ ਚਲਾਨ ਕਰਨ ਵਾਲੇ ਸਟਾਫ਼ ਨੂੰ ਕਿਹਾ ਕਿ ਚੰਡੀਗੜ੍ਹ ਪੁਲਸ ਦੀ ਗੱਡੀ ਵੀ ਇੱਥੇ ਖੜ੍ਹੀ ਹੈ ਤਾਂ ਉਨ੍ਹਾਂ ਨੇ ਉਸ ਨੂੰ ਅਣਦੇਖਿਆ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS