ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਸਖ਼ਤ ਫ਼ੈਸਲਾ

ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਸਖ਼ਤ ਫ਼ੈਸਲਾ

ਲੁਧਿਆਣਾ : ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਮਿਲਣ ’ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਕਮਿਸ਼ਨਰ ਨੇ ਸਖ਼ਤ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਤਨਖ਼ਾਹ ਦੇ ਬਿੱਲ ਬਣਾਉਣ ’ਚ ਕੋਤਾਹੀ ਵਰਤਣ ਵਾਲੇ ਕਲਰਕ ਨੂੰ 2 ਮਹੀਨੇ ਦੀ ਤਨਖ਼ਾਹ ਨਹੀਂ ਮਿਲੇਗੀ। ਇਸ ਸਬੰਧ ’ਚ ਜਾਰੀ ਹੁਕਮਾਂ 'ਚ ਕਮਿਸ਼ਨਰ ਨੇ ਜ਼ਿਕਰ ਕੀਤਾ ਹੈ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਮਿਲਣ ’ਚ ਬਿਨਾਂ ਵਜਾ ਦੇਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਸ ਦੇ ਲਈ ਅਕਾਊਂਟ ਬ੍ਰਾਂਚ ’ਚ ਤਨਖ਼ਾਹ ਬਿੱਲ ਸਮੇਂ ’ਤੇ ਨਾ ਪੁੱਜਣ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਸਾਰੀਆਂ ਬ੍ਰਾਂਚਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਮੁਲਾਜ਼ਮਾਂ ਦੀ ਤਨਖ਼ਾਹ ਦੇ ਬਿੱਲ ਬਣਾ ਕੇ ਹੀ ਮਹੀਨੇ ਦੀ 7 ਤਾਰੀਖ਼ ਤੱਕ ਅਕਾਊਂਟ ਬ੍ਰਾਂਚ 'ਚ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਦੇ ਬਾਵਜੂਦ ਜੇਕਰ ਕਿਸੇ ਕਲਰਕ ਨੇ ਤਨਖ਼ਾਹ ਦੇ ਬਿੱਲ ਬਣਾ ਕੇ 7 ਤਾਰੀਖ਼ ਤੱਕ ਅਕਾਊਂਟ ਬ੍ਰਾਂਚ ’ਚ ਨਾ ਭੇਜੇ ਤਾਂ ਉਸ ਨੂੰ 2 ਮਹੀਨਿਆਂ ਦੀ ਤਨਖ਼ਾਹ ਨਹੀਂ ਮਿਲੇਗੀ।

Credit : www.jagbani.com

  • TODAY TOP NEWS