ਜਲੰਧਰ – ਵੱਖ-ਵੱਖ ਸਬ-ਸਟੇਸ਼ਨਾਂ ਤਹਿਤ ਰਿਪੇਅਰ ਕੰਮ ਕਾਰਨ 13 ਜੁਲਾਈ ਨੂੰ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਕਾਰਨ 11 ਕੇ. ਵੀ. ਫੀਡਰਾਂ ਵਿਚ ਸ਼ਾਮਲ ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ ਫੋਰਜਿੰਗ, ਕਰਤਾਰ ਵਾਲਵ, ਦੋਆਬਾ ਫੀਡਰ, ਜਲੰਧਰ ਕੁੰਜ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਕਪੂਰਥਲਾ ਰੋਡ ਨਾਲ ਲੱਗਦੇ ਇਲਾਕੇ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
66 ਕੇ. ਵੀ. ਟਾਂਡਾ ਰੋਡ ਅਤੇ 132 ਕੇ. ਵੀ. ਕਾਹਨਪੁਰ ਸਬ-ਸਟੇਸ਼ਨ ਨਾਲ ਸਬੰਧਤ ਸਾਰੇ ਫੀਡਰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਹਰਗੋਬਿੰਦ ਨਗਰ, ਯੂਨੀਕ, ਕੋਟਲਾ ਰੋਡ, ਟ੍ਰਿਬਿਊਨ ਕਾਲੋਨੀ, ਮੁਬਾਰਕਪੁਰ ਸ਼ੇਖੇ, ਗਊਸ਼ਾਲਾ ਰੋਡ, ਡੀ. ਆਰ. ਪੀ., ਟਰਾਂਸਪੋਰਟ ਨਗਰ, ਭਾਰਤ ਨਗਰ, ਟੈਲਬ੍ਰੋਜ, ਧੋਗੜੀ ਰੋਡ, ਇੰਡਸਟਰੀਅਲ ਏਰੀਆ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
66 ਕੇ. ਵੀ. ਫੋਕਲ ਪੁਆਇੰਟ ਨੰਬਰ-1, 2 ਸਬ-ਸਟੇਸ਼ਨ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗਾ, ਜਿਸ ਨਾਲ 11 ਕੇ. ਵੀ. ਰਾਏਪੁਰ ਰੋਡ, ਬੇਦੀ, ਕੇ. ਸੀ., ਕੋਲਡ ਸਟੋਰ, ਉਦਯੋਗ ਨਗਰ, ਕਨਾਲ-1, ਰੰਧਾਵਾ-ਮਸੰਦਾਂ, ਗਦਾਈਪੁਰ-1, ਸਲੇਮਪੁਰ, ਡੀ. ਆਈ. ਸੀ. 1-2, ਇੰਡਸਟਰੀਅਲ ਏਰੀਆ-1 ਸ਼ਾਮਲ ਹਨ। ਇਸ ਨਾਲ ਫੋਕਲ ਪੁਆਇੰਟ, ਇੰਡਸਟਰੀਅਲ ਏਰੀਆ, ਸਵਰਨ ਪਾਰਕ, ਕਨਾਲ ਰੋਡ, ਰੰਧਾਵਾ-ਮਸੰਦਾਂ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
66 ਕੇ. ਵੀ. ਕੋਟ ਸਦੀਕ ਸਬ-ਸਟੇਸ਼ਨ ਦੀ ਮੁਰੰਮਤ ਕਾਰਨ ਸਵੇਰੇ 11 ਤੋਂ ਦੁਪਹਿਰ 1 ਵਜੇ ਤਕ ਸਾਰੇ ਫੀਡਰ ਬੰਦ ਰਹਿਣਗੇ। ਇਸ ਕਾਰਨ ਉਕਤ ਫੀਡਰਾਂ ਅਧੀਨ ਆਉਂਦੇ ਪਿੰਡ ਧਾਲੀਵਾਲ, ਗਾਖਲ, ਚੌਗਾਵਾਂ, ਸਹਿਝੰਗੀ, ਕੋਟ ਸਦੀਕ, ਕਾਲਾ ਸੰਘਿਆਂ ਰੋਡ, ਕਾਂਸ਼ੀ ਨਗਰ, ਗਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸਮੇਸ਼ ਨਗਰ, ਗੁਰਮੇਹਰ ਐਨਕਲੇਵ, ਰਾਜ ਐਨਕਲੇਵ ਕਾਲੋਨੀ, ਜਨਕ ਨਗਰ, ਬਸਤੀ ਦਾਨਿਸ਼ਮੰਦਾਂ, ਚੋਪੜਾ ਕਾਲੋਨੀ ਅਤੇ ਆਲੇ-ਦੁਆਲੇ ਦੇ ਇਲਾਕੇ ਸ਼ਾਮਲ ਹਨ।
Credit : www.jagbani.com