ਨੈਸ਼ਨਲ ਡੈਸਕ: ਭਾਰਤ ਵਿਚ ਡਿਜੀਟਲ ਕ੍ਰਾਂਤੀ ਦੇ 10 ਸਾਲ ਪੂਰੇ ਹੋਣ 'ਤੇ, ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਲਈ ਇਕ ਵਿਸ਼ੇਸ਼ ਮੁਕਾਬਲਾ ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਆਮ ਲੋਕਾਂ ਨੂੰ "ਡਿਜੀਟਲ ਇੰਡੀਆ" ਮੁਹਿੰਮ ਨੇ ਉਨ੍ਹਾਂ ਦੇ ਜੀਵਨ ਵਿਚ ਲਿਆਂਦੀ ਤਬਦੀਲੀ ਦੀ ਕਹਾਣੀ ਦੱਸਣ ਦਾ ਮੌਕਾ ਦੇਣਾ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 1 ਜੁਲਾਈ 2015 ਨੂੰ ਸ਼ੁਰੂ ਹੋਏ Digital India ਪ੍ਰੋਗਰਾਮ ਨੇ ਹੁਣ ਇਕ ਦਹਾਕਾ ਪੂਰਾ ਕਰ ਲਿਆ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ, ਸਰਕਾਰ ਨੇ ‘A Decade of Digital India - Reel Contest’ ਨਾਮਕ ਇਕ ਰੀਲ ਮੁਕਾਬਲੇ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਨਵੇਂ ਹੁਕਮ ਜਾਰੀ! ਅਗਲੇ 2 ਮਹੀਨਿਆਂ 'ਚ ਪੰਜਾਬ ਦੇ ਹਰ ਘਰ ਵਿਚ...
ਇਹ ਮੁਕਾਬਲਾ 1 ਜੁਲਾਈ ਤੋਂ ਸ਼ੁਰੂ ਹੋਇਆ ਸੀ ਤੇ 1 ਅਗਸਤ ਤਕ ਚੱਲੇਗਾ। ਇਸ ਦੌਰਾਨ ਪੂਰੇ ਮਹੀਨੇ ਦੌਰਾਨ ਦੇਸ਼ ਦੇ ਨਾਗਰਿਕ ਆਪਣੀ ਡਿਜੀਟਲ ਕਹਾਣੀ ਰੀਲ ਰਾਹੀਂ ਸਰਕਾਰ ਨਾਲ ਸਾਂਝੀ ਕਰ ਸਕਦੇ ਹਨ। ਇਸ ਦੌਰਾਨ Top-10 ਜੇਤੂਆਂ ਨੂੰ 15 ਹਜ਼ਾਰ ਰੁਪਏ, ਅਗਲੇ 25 ਜੇਤੂਆਂ ਨੂੰ 10 ਹਜ਼ਾਰ ਰੁਪਏ ਅਤੇ ਅਗਲੇ 50 ਜੇਤੂਆਂ ਨੂੰ 5 ਹਜ਼ਾਰ ਰੁਪਏ ਮਿਲਣਗੇ।
ਕੀ ਹੋਣਾ ਚਾਹੀਦਾ ਹੈ Reel ਦਾ ਕੰਟੈਂਟ
ਭਾਗੀਦਾਰਾਂ ਨੂੰ ਇਕ ਰੀਲ ਬਣਾਉਣੀ ਪਵੇਗੀ ਜੋ ਦਰਸਾਉਂਦੀ ਹੋਵੇ ਕਿ ਡਿਜੀਟਲ ਇੰਡੀਆ ਮੁਹਿੰਮ ਨੇ ਉਨ੍ਹਾਂ ਦੇ ਜੀਵਨ ਵਿਚ ਕਿਵੇਂ ਸਕਾਰਾਤਮਕ ਬਦਲਾਅ ਲਿਆਂਦੇ ਹਨ। ਕੁਝ ਉਦਾਹਰਣਾਂ:
-ਸਰਕਾਰੀ ਸੇਵਾਵਾਂ ਤੱਕ ਔਨਲਾਈਨ ਪਹੁੰਚ
-ਡਿਜੀਟਲ ਸਿੱਖਿਆ ਅਤੇ ਈ-ਲਰਨਿੰਗ ਪਲੇਟਫਾਰਮ
-ਆਨਲਾਈਨ ਸਿਹਤ ਸੇਵਾਵਾਂ (ਟੈਲੀਮੈਡੀਸਨ, ਔਨਲਾਈਨ ਅਪੁਆਂਇੰਟਮੈਂਟ)
-ਡਿਜੀਟਲ ਬੈਂਕਿੰਗ ਅਤੇ ਵਿੱਤੀ ਸਾਧਨਾਂ ਦੇ ਲਾਭ
-ਡਿਜੀਟਲ ਲੇਬਰ ਕਾਰਡ, ਆਯੁਸ਼ਮਾਨ ਭਾਰਤ ਕਾਰਡ, ਆਦਿ ਦੀ ਵਰਤੋਂ।
- ਤਕਨਾਲੋਜੀ ਨੇ ਕਿਵੇਂ ਤੁਹਾਨੂੰ ਜਾਂ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ
ਇਹ ਖ਼ਬਰ ਵੀ ਪੜ੍ਹੋ - ਫੌਜਾ ਸਿੰਘ ਦੇ ਮਾਮਲੇ 'ਚ ਨਵਾਂ ਮੋੜ! ਕੈਨੇਡਾ ਤੋਂ ਆਇਆ NRI ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
ਮੁਕਾਬਲੇ ਵਿਚ ਭਾਗ ਲੈਣ ਲਈ ਪੜ੍ਹੋ ਇਹ ਜ਼ਰੂਰੀ ਜਾਣਕਾਰੀ
- ਰੀਲ ਹਿੰਦੀ, ਅੰਗਰੇਜ਼ੀ ਜਾਂ ਕਿਸੇ ਵੀ ਸਥਾਨਕ ਭਾਸ਼ਾ ਵਿਚ ਬਣਾਈ ਜਾ ਸਕਦੀ ਹੈ।
- Reel ਘੱਟੋ-ਘੱਟ 1 ਮਿੰਨਟ ਦੀ ਹੋਣੀ ਚਾਹੀਦੀ ਹੈ। ਇਹ ਪਹਿਲਾਂ ਕਿਤੇ ਪੋਸਟ ਨਾ ਹੋਈ ਹੋਵੇ, Content Original ਹੋਣਾ ਜ਼ਰੂਰੀ ਹੈ।
- Portrait Mode ਵਿਚ ਸ਼ੂਟ ਕੀਤੀ ਗਈ ਹੋਵੇ
- ਫ਼ਾਈਲ MP4 ਫ਼ਾਰਮੈਟ ਵਿਚ ਹੋਵੇ
- ਸਕਾਰਾਤਮਕਤਾ ਤੇ ਸੱਚਾਈ ਹੋਣੀ ਚਾਹੀਦੀ ਹੈ, ਇਹ ਮੁਕਾਬਲਾ ਪ੍ਰੇਰਨਾਦਾਇਕ ਕਹਾਣੀਆਂ ਦੇ ਲਈ ਹੈ।
- ਰੀਲ ਤਿਆਰ ਕਰਨ ਮਗਰੋਂ ਉਸ ਨੂੰ MyGov ਦੀ ਅਧਿਕਾਰਤ ਵੈੱਬਸਾਈਟ 'ਤੇ Upload ਕੀਤਾ ਜਾ ਸਕਦਾ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com