ਨੇਕੀ ਦੇ ਚੱਕਰ 'ਚ ਗੁਆਉਣੀ ਪਈ ਜਾਨ! ਸਾਥੀ ਵੀ ਹਸਪਤਾਲ ਦਾਖ਼ਲ, ਹੋਸ਼ ਉਡਾ ਦੇਵੇਗਾ ਪੁਰਾ ਮਾਮਲਾ

ਨੇਕੀ ਦੇ ਚੱਕਰ 'ਚ ਗੁਆਉਣੀ ਪਈ ਜਾਨ! ਸਾਥੀ ਵੀ ਹਸਪਤਾਲ ਦਾਖ਼ਲ, ਹੋਸ਼ ਉਡਾ ਦੇਵੇਗਾ ਪੁਰਾ ਮਾਮਲਾ

ਖੰਨਾ: ਖੰਨਾ ਵਿਚ ਅੱਜ ਸਵੇਰੇ-ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਤਿੰਨਾਂ ਲੋਕਾਂ ਨੂੰ ਕਿਸੇ ਦੀ ਮਦਦ ਲਈ ਖੜ੍ਹੇ ਟਰੱਕ ਨੂੰ ਧੱਕਾ ਲਗਾਉਣਾ ਮਹਿੰਗਾ ਪੈ ਗਿਆ। ਦਰਅਸਲ, ਖੰਨਾ ਦੇ ਜੀ. ਟੀ. ਰੋਡ 'ਤੇ ਪਸ਼ੂ ਮੰਡੀ ਨੂੰ ਜਾਂਦੀ ਸੜਕ 'ਤੇ ਇਕ ਟਰੱਕ ਰਾਹ ਵਿਚ ਖ਼ਰਾਬ ਖੜਾ ਸੀ। ਮਗਰੋਂ ਇਕ ਟਰੱਕ ਆਇਆ ਜਿਸ ਨੇ ਸਾਈਡ ਮੰਗੀ। ਜਿਉਂ ਹੀ ਉਹ ਤੇ ਉਸ ਦਾ ਸਹਾਇਕ ਇਕ ਹੋਰ ਟਰੱਕ ਡਰਾਈਵਰ ਨਾਲ ਰਲ਼ ਕੇ ਖ਼ਰਾਬ ਟਰੱਕ ਨੂੰ ਧੱਕਾ ਲਗਾਉਣ ਲੱਗੇ ਤਾਂ ਅਚਾਨਕ ਕਰੰਟ ਪੈਣ ਨਾਲ ਤਿੰਨੋ ਦੂਰ ਜਾ ਡਿੱਗੇ। ਹਾਦਸੇ ਵਿਚ ਉਹ ਤੇ ਉਸ ਦਾ ਸਹਾਇਕ ਜ਼ਖ਼ਮੀ ਹੋਇਆ ਹੈ ਤੇ ਮਦਦ ਕਰਨ ਲਈ ਆਏ ਵਿਅਕਤੀ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ੀਫ਼ਿਕੇਸ਼ਨ ਜਾਰੀ

ਜ਼ਖ਼ਮੀ ਹੋਏ ਟਰੱਕ ਡਰਾਈਵਰ ਸ਼ਾਮ ਕਿਸ਼ੋਰ ਤੇ ਸਹਾਇਕ ਅਜੇ ਨੇ ਦੱਸਿਆ ਕਿ ਉਹ ਪਸ਼ੂ ਮੰਡੀ ਵੱਲ ਇਕ ਮਿੱਲ ਵਿਚ ਸਾਮਾਨ ਛੱਡਣ ਆਏ ਸਨ ਰਾਹ ਵਿਚ ਟਰੱਕ ਖ਼ਰਾਬ ਖੜ੍ਹਾ ਸੀ। ਉਹ ਆਪਣੇ ਸਹਾਇਕ ਤੇ ਇਕ ਹੋਰ ਟਰੱਕ ਡਰਾਈਵਰ ਦੇ ਨਾਲ ਖ਼ਰਾਬ ਟਰੱਕ ਨੂੰ ਸਾਈਡ ਕਰਵਾਉਣ ਦੀ ਕੋਸ਼ਿਸ਼ ਕਰਦਿਆਂ ਖ਼ਰਾਬ ਟਰੱਕ ਨੂੰ ਹੱਥ ਲਗਾਇਆ ਹੀ ਸੀ ਕਿ ਅਚਾਨਕ ਉਸ ਵਿਚ ਕਰੰਟ ਆ ਗਿਆ। ਇਸ ਦੌਰਾਨ ਉਹ ਤੇ ਉਸ ਦਾ ਸਹਾਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਦਕਿ ਤੀਜੇ ਵਿਅਕਤੀ ਦੀ ਮੌਤ ਹੋ ਗਈ। 

ਬਿਜਲੀ ਵਿਭਾਗ ਦੇ ਜੇ.ਈ. ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਸਨ। ਚੈੱਕ ਕੀਤਾ ਤਾਂ ਵੇਖਿਆ ਕਿ ਟਰੱਕ 'ਚ ਅਜੇ ਵੀ ਕਰੰਟ ਚੱਲ ਰਿਹਾ ਸੀ। ਉਨ੍ਹਾਂ ਨੇ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਰਲ਼ ਕੇ ਟਰੱਕ ਨੂੰ ਸਾਈਡ 'ਤੇ ਕਰਵਾ ਕੇ ਰਾਹ ਖੁਲ੍ਹਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਲਾਈਨ ਬਿਲਕੁੱਲ ਸਾਈਡ 'ਤੇ ਸੀ, ਪਰ ਟਰੱਕ ਬਿਲਕੁੱਲ ਉਸ ਦੇ ਨਾਲ ਖੜ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਟਰੱਕ ਵਿਚ ਕਰੰਟ ਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 2,70,000 ਲਾਭਪਾਤਰੀਆਂ ਲਈ ਵੱਡੀ ਖ਼ਬਰ! ਕੁਝ ਹੀ ਦਿਨਾਂ ਵਿਚ...

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਡਾਕਟਰ ਫਰੈਂਕੀ ਨੇ ਦੱਸਿਆ ਕਿ ਬਿਜਲੀ ਕਰੰਟ ਦੀ ਲਪੇਟ ਵਿਚ ਆਉਣ ਨਾਲ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਤੇ ਹੁਣ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਤੋਂ ਇਲਾਵਾ ਪੁਲਸ ਇਕ ਲਾਸ਼ ਵੀ ਲਿਆਈ ਹੈ, ਜਿਸ ਦੀ ਇਸੇ ਹਾਦਸੇ ਦੌਰਾਨ ਮੌਤ ਹੋਈ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS