ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਤੇ ਮਾਨ ਸਰਕਾਰ ਨੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ, ਪੜ੍ਹੋ TOP-10 ਖ਼ਬਰਾਂ

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਤੇ ਮਾਨ ਸਰਕਾਰ ਨੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ, ਪੜ੍ਹੋ TOP-10 ਖ਼ਬਰਾਂ

ਜਲੰਧਰ- ਪਹਾੜੀ ਖੇਤਰਾਂ ’ਚ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਵਧ ਚੁੱਕਾ ਹੈ। ਪਾਣੀ ਮੁੜ ਤੋਂ ਉਛਾਲ ਮਾਰ ਕੇ ਕਿਨਾਰਿਆਂ ਤੋਂ ਬਾਹਰ ਨਿਕਲ ਰਿਹਾ ਹੈ। ਮੰਡ ਇਲਾਕੇ ’ਚ ਆਰਜੀ ਬੰਨ੍ਹ ਟੁੱਟਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਮੰਡ ਨਿਵਾਸੀਆਂ ਨੂੰ ਇਸ ਵਾਰ ਫਿਰ ਹੜ੍ਹ ਦਾ ਖ਼ਤਰਾ ਮੰਡਰਾਉਣ ਲਗ ਪਿਆ ਹੈ। ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਤੇਜ਼ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਅੱਜ ਪੰਜਾਬ ਵਿਚ ਪੰਡੋਹ ਡੈਮ ਦੇ 5 ਗੇਟ ਖੋਲ੍ਹਣ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇੰਝ ਹੀ ਵੱਧਦਾ ਰਿਹਾ ਤਾਂ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਜੇਲ੍ਹ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 12 ਜੇਲ੍ਹਾਂ ਦੇ ਅਧਿਕਾਰੀ/ਕਰਮਚਾਰੀ ਇਧਰੋਂ-ਉਧਰ ਕੀਤੇ ਗਏ ਹਨ। ਇਨ੍ਹਾਂ ਵਿਚ ਕੁਲਵੰਤ ਸਿੰਘ, ਅਰਵਿੰਦਰ ਪਾਲ ਸਿੰਘ ਭੱਟੀ, ਗੁਰਚਰਨ ਸਿੰਘ ਧਾਲੀਵਾਲ, ਵਰੁਣ ਸ਼ਰਮਾ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ ਭੰਗੂ, ਸ਼ਿਵਰਾਜ ਸਿੰਘ ਨੰਦਗੜ੍ਹ, ਰਾਜਾ ਨਵਦੀਪ ਸਿੰਘ, ਮਨਜੀਤ ਸਿੰਘ ਸਿੱਧੂ, ਹਰਚਰਨ ਸਿੰਘ ਗਿੱਲ, ਸੁੱਚਾ ਸਿੰਘ, ਆਦਰਸ਼ਪਾਲ ਸ਼ਾਮਲ ਹਨ। ਤਬਾਦਲਿਆਂ ਦੀ ਪੂਰੀ ਸੂਚੀ ਖ਼ਬਰ ਵਿਚ ਹੇਠਾਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖਬਰਾਂ ਬਾਰੇ...

ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ
ਦਸੂਹਾ ਵਿਖੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ ਦਸੂਹਾ ਅਧੀਨ ਪਿੰਡ ਬੁਧੋਬਰਕਤ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਕਾਰਵਾਈ ਕਰਦੇ ਦਸੂਹਾ ਪੁਲਸ ਦੇ ਏ. ਐੱਸ. ਆਈ. ਸਰਬਜੀਤ ਸਿੰਘ ਅਤੇ ਹੋਰ ਮੁਲਾਜ਼ਮ ਜਦੋਂ ਬੁੱਧੋਬਰਕਤ ਵਿਖੇ ਨਸ਼ਾ ਫੜਨ ਸਬੰਧੀ ਇਸ ਪਿੰਡ ਵਿੱਚ ਗਏ ਤਾਂ ਨਸ਼ਾ ਵੇਚਣ ਵਾਲੇ ਪੁਲਸ ਨਾਲ ਹੱਥੋਪਾਈਂ ਹੋ ਗਏ। ਜਿਸ ਨਾਲ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਪੰਜਾਬ 'ਚ ਵੱਡਾ ਹਾਦਸਾ! ਨਹਿਰ 'ਚ ਡਿੱਗੀ ਸਵਾਰੀਆਂ ਨਾਲ ਭਰੀ ਗੱਡੀ
ਅੱਜ ਸਵੇਰੇ-ਸਵੇਰੇ ਬਠਿੰਡਾ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਬਹਿਮਲ ਪੁਲ਼ ਨੇੜੇ ਸਵਾਰੀਆਂ ਨਾਲ ਭਰੀ ਇਕ ਕਾਰ ਨਹਿਰ ਵਿਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਇਕ ਦਰਜਨ ਦੇ ਕਰੀਬ ਲੋਕ ਸਵਾਰ ਸਨ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਦੌੜਾਕ ਫ਼ੌਜਾ ਸਿੰਘ ਦੀ ਹੋਈ ਅੰਤਿਮ ਅਰਦਾਸ, SGPC ਦੇ ਪ੍ਰਧਾਨ ਧਾਮੀ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ
'ਟਰਬਨ ਟੋਰਨਾਡੋ' ਦੇ ਨਾਂ ਨਾਲ ਜਾਣੇ ਜਾਣ ਵਾਲੇ ਬਜ਼ੁਰਗ ਦੌੜਾਕ ਫ਼ੌਜਾ ਸਿੰਘ ਦੀ ਅੱਜ ਜੱਦੀ ਪਿੰਡ ਬਿਆਸ ਵਿਖੇ ਅੰਤਿਮ ਅਰਦਾਸ ਕੀਤੀ ਗਈ। ਅੰਤਿਮ ਅਰਦਾਸ ਦੇ ਭੋਗ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਸ੍ਰੀ ਬਾਬੇ ਸ਼ਹੀਦਾ ਸਮਰਾਟਪੁਰ ਵਿਖੇ ਪਾਏ ਗਏ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ। ਇਸ ਦੇ ਇਲਾਵਾ ਸਿਆਸੀ ਜਗਤ ਤੋਂ ਵੀ ਕਈ ਸ਼ਖ਼ਸੀਅਤਾਂ ਨੇ ਪਹੁੰਚ ਸ਼ਰਧਾਂਜਲੀ ਦਿੱਤੀ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ ਇਸ ਦਰਿਆ ਦਾ ਪਾਣੀ, ਟੁੱਟਣ ਲੱਗੇ ਆਰਜੀ ਬੰਨ੍ਹ
ਪਹਾੜੀ ਖੇਤਰਾਂ ’ਚ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਵਧ ਚੁੱਕਾ ਹੈ। ਪਾਣੀ ਮੁੜ ਤੋਂ ਉਛਾਲ ਮਾਰ ਕੇ ਕਿਨਾਰਿਆਂ ਤੋਂ ਬਾਹਰ ਨਿਕਲ ਰਿਹਾ ਹੈ। ਮੰਡ ਇਲਾਕੇ ’ਚ ਆਰਜੀ ਬੰਨ੍ਹ ਟੁੱਟਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਮੰਡ ਨਿਵਾਸੀਆਂ ਨੂੰ ਇਸ ਵਾਰ ਫਿਰ ਹੜ੍ਹ ਦਾ ਖ਼ਤਰਾ ਮੰਡਰਾਉਣ ਲਗ ਪਿਆ ਹੈ। ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਤੇਜ਼ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਅੱਜ ਪੰਜਾਬ ਵਿਚ ਪੰਡੋਹ ਡੈਮ ਦੇ 5 ਗੇਟ ਖੋਲ੍ਹਣ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇੰਝ ਹੀ ਵੱਧਦਾ ਰਿਹਾ ਤਾਂ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਮਾਨ ਸਰਕਾਰ ਨੇ ਵੱਡੇ ਪੱਧਰ 'ਤੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਨੇ ਸੂਬੇ ਭਰ ਦੇ ਜੇਲ੍ਹ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 12 ਜੇਲ੍ਹਾਂ ਦੇ ਅਧਿਕਾਰੀ/ਕਰਮਚਾਰੀ ਇਧਰੋਂ-ਉਧਰ ਕੀਤੇ ਗਏ ਹਨ। ਇਨ੍ਹਾਂ ਵਿਚ ਕੁਲਵੰਤ ਸਿੰਘ, ਅਰਵਿੰਦਰ ਪਾਲ ਸਿੰਘ ਭੱਟੀ, ਗੁਰਚਰਨ ਸਿੰਘ ਧਾਲੀਵਾਲ, ਵਰੁਣ ਸ਼ਰਮਾ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ ਭੰਗੂ, ਸ਼ਿਵਰਾਜ ਸਿੰਘ ਨੰਦਗੜ੍ਹ, ਰਾਜਾ ਨਵਦੀਪ ਸਿੰਘ, ਮਨਜੀਤ ਸਿੰਘ ਸਿੱਧੂ, ਹਰਚਰਨ ਸਿੰਘ ਗਿੱਲ, ਸੁੱਚਾ ਸਿੰਘ, ਆਦਰਸ਼ਪਾਲ ਸ਼ਾਮਲ ਹਨ। ਤਬਾਦਲਿਆਂ ਦੀ ਪੂਰੀ ਸੂਚੀ ਖ਼ਬਰ ਵਿਚ ਹੇਠਾਂ ਦਿੱਤੀ ਗਈ ਹੈ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ 'ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ
ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਹਾਦਸੇ ਦੇ ਕਾਰਨ ਲੋਕਾਂ ਦੇ ਸਾਹ ਪਹਿਲਾਂ ਹੀ ਸੁੱਕੇ ਹੋਏ ਹਨ। ਲੋਕ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਕਰਨ ਨੂੰ ਲੈ ਕੇ ਕਈ ਵਾਰ ਸੋਚਦੇ ਹਨ, ਜਿਸ ਦੇ ਬਾਵਜੂਦ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਸੁਣ ਯਾਤਰੀਆਂ ਦੇ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਕੇਰਲ ਦੇ ਕਾਲੀਕਟ ਤੋਂ ਉਸ ਸਮੇਂ ਸਾਹਮਣੇ ਆਇਆ, ਜਦੋਂ ਏਅਰ ਇੰਡੀਆ ਦਾ ਇਕ ਜਹਾਜ਼ ਉਡਾਣ ਦੌਰਾਨ ਖ਼ਰਾਬੀ ਹੋਣ ਕਾਰਨ ਵਾਪਸ ਮੋੜਨਾ ਪਿਆ। ਇਸ ਜਹਾਜ਼ ’ਚ ਅਮਲੇ ਦੇ ਮੈਬਰਾਂ ਸਮੇਤ 188 ਵਿਅਕਤੀ ਸਵਾਰ ਸਨ, ਜਿਹਨਾਂ ਨੂੰ ਇਸ ਬਾਰੇ ਪਤਾ ਲੱਗਣ 'ਤੇ ਸਾਹ ਸੁੱਕ ਗਏ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਹਾਦਸੇ ਦੇ ਕਾਰਨ ਲੋਕਾਂ ਦੇ ਸਾਹ ਪਹਿਲਾਂ ਹੀ ਸੁੱਕੇ ਹੋਏ ਹਨ। ਲੋਕ ਏਅਰ ਇੰਡੀਆ ਦੇ ਜਹਾਜ਼ ਵਿਚ ਸਫ਼ਰ ਕਰਨ ਨੂੰ ਲੈ ਕੇ ਕਈ ਵਾਰ ਸੋਚਦੇ ਹਨ, ਜਿਸ ਦੇ ਬਾਵਜੂਦ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਸੁਣ ਯਾਤਰੀਆਂ ਦੇ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਹਿਮਦਾਬਾਦ ਵਿਚ ਵਾਪਰਿਆ ਹੈ, ਜਿਥੇ ਅਹਿਮਦਾਬਾਦ ਹਵਾਈ ਅੱਡੇ ਤੋਂ ਸਵੇਰੇ 11 ਵਜੇ ਦੀਵ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੇ 2 ਇੰਜਣਾਂ ਵਿਚੋਂ ਇਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫਲਾਈਟ ਨੂੰ ਰੱਦ ਕਰਨਾ ਪਿਆ। 
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

Gold-Silver ਦੀਆਂ ਕੀਮਤਾਂ 'ਚ Bumper ਵਾਧਾ, 1 ਲੱਖ ਦੇ ਪਾਰ ਹੋਏ ਸੋਨਾ-ਚਾਂਦੀ
ਅੱਜ ਸੋਨੇ ਅਤੇ ਚਾਂਦੀ ਦੇ ਵਾਅਦਾ ਕਾਰੋਬਾਰ ਦੀ ਸ਼ੁਰੂਆਤ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ ਦੇ ਵਾਅਦੇ ਮੁੱਲ ਅੱਜ ਲਗਾਤਾਰ ਦੂਜੇ ਦਿਨ ਆਪਣੇ ਸਰਵਕਾਲੀਨ ਉੱਚ ਪੱਧਰ 'ਤੇ ਪਹੁੰਚ ਗਏ। ਖ਼ਬਰ ਲਿਖਣ ਸਮੇਂ, ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1,00,390 ਰੁਪਏ ਹੈ, ਜਦੋਂ ਕਿ ਚਾਂਦੀ ਦੀ ਕੀਮਤ ਲਗਭਗ 1,16,216 ਰੁਪਏ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ, ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਦੀ ਕੀਮਤ ਨਰਮ ਹੈ, ਜਦੋਂ ਕਿ ਚਾਂਦੀ ਵਧ ਰਹੀ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

ਕੇਐਲ ਰਾਹੁਲ ਨੇ ਰਚਿਆ ਇਤਿਹਾਸ, ਅਜਿਹਾ ਕਾਰਨਾਮਾ ਕਰਕੇ ਸਚਿਨ-ਗਾਵਸਕਰ ਦੇ ਖਾਸ ਕਲੱਬ ਵਿੱਚ ਹੋਏ ਸ਼ਾਮਲ
ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨੇ ਬੁੱਧਵਾਰ ਨੂੰ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਵਿੱਚ ਭਾਰਤ ਵਿਰੁੱਧ ਚੌਥੇ ਟੈਸਟ ਮੈਚ ਵਿੱਚ ਲਗਾਤਾਰ ਚੌਥਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ (ਅੰਸ਼ੁਲ ਕੰਬੋਜ ਟੈਸਟ ਡੈਬਿਊ ਬਨਾਮ ਇੰਗਲੈਂਡ) ਨੂੰ ਭਾਰਤੀ ਟੀਮ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਜਸਪ੍ਰੀਤ ਬੁਮਰਾਹ ਵੀ ਇਸ ਮੈਚ ਵਿੱਚ ਖੇਡ ਰਹੇ ਹਨ। ਭਾਰਤੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਗਏ ਹਨ। ਕਰੁਣ ਨਾਇਰ ਦੀ ਜਗ੍ਹਾ ਸਾਈ ਸੁਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਖਮੀ ਆਕਾਸ਼ ਦੀਪ ਅਤੇ ਨਿਤੀਸ਼ ਰੈਡੀ ਦੀ ਜਗ੍ਹਾ ਅੰਸ਼ੁਲ ਕੰਬੋਜ ਅਤੇ ਸ਼ਾਰਦੁਲ ਠਾਕੁਰ ਇਸ ਮੈਚ ਵਿੱਚ ਖੇਡ ਰਹੇ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-


ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ 'ਤੇ ਜਾਨਲੇਵਾ ਹਮਲਾ, ਹਾਲਤ ਗੰਭੀਰ
ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਦਰਦ ਨਾਲ ਤੜਫਦਾ ਹੋਇਆ ਉੱਥੇ ਹੀ ਛੱਡ ਦਿੱਤਾ ਗਿਆ। ਇਹ ਘਟਨਾ ਆਸਟ੍ਰੇਲੀਆ ਦੇ ਐਡੀਲੇਡ ਤੋਂ ਸਾਹਮਣੇ ਆਈ ਹੈ, ਜਿੱਥੇ ਕਾਰ ਪਾਰਕਿੰਗ ਦੇ ਝਗੜੇ ਦੌਰਾਨ ਇਹ ਸਨਸਨੀਖੇਜ਼ ਘਟਨਾ ਵਾਪਰੀ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-

Credit : www.jagbani.com

  • TODAY TOP NEWS