2000 ਈਰਾਨੀ ਮੌਲਵੀਆਂ ਨੇ ਕੀਤੀ ਟਰੰਪ ਦੀ ਹੱਤਿਆ ਦੀ ਮੰਗ

2000 ਈਰਾਨੀ ਮੌਲਵੀਆਂ ਨੇ ਕੀਤੀ ਟਰੰਪ ਦੀ ਹੱਤਿਆ ਦੀ ਮੰਗ

ਤਹਿਰਾਨ – ਈਰਾਨ ’ਚ 2000 ਤੋਂ ਵੱਧ ਮੌਲਵੀਆਂ ਨੇ ਖੁੱਲ੍ਹ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਮੰਗ ਕੀਤੀ ਹੈ। ਇਨ੍ਹਾਂ ਮੌਲਵੀਆਂ ਨੇ ਕਿਹਾ ਕਿ ਟਰੰਪ ਦਾ ਖੂਨ ਹਲਾਲ ਹੈ ਅਰਥਾਤ ਕੋਈ ਵੀ ਉਨ੍ਹਾਂ ਨੂੰ ਖਤਮ ਕਰ ਦੇਵੇ ਤਾਂ ਗੁਨਾਹ ਨਹੀਂ।

ਮੌਲਵੀਆਂ ਨੇ ਕਿਹਾ ਕਿ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣਾ ਹਰ ਮੁਸਲਮਾਨ ਦਾ ਫਰਜ਼ ਹੈ। ਇਹ ਬਿਆਨ 1 ਅਗਸਤ ਨੂੰ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਸਿੱਖਿਆ ਕੇਂਦਰ ਕੁਮ ਸੇਮਿਨਰੀ ਵੱਲੋਂ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਕਿ ਹੁਣ ਸਬਰ ਦਾ ਦੌਰ ਖਤਮ ਹੋ ਗਿਆ ਹੈ। ਟਰੰਪ ਦਾ ਖੂਨ ਤੇ ਉਸ ਦੀ ਜਾਇਦਾਦ ਹੁਣ ਹਲਾਲ ਹੈ। ਇਹ ਖੂਨੀ ਅਪਰਾਧੀ ਹੁਣ ਨਹੀਂ ਬਚੇਗਾ। ਦੁਨੀਆ ਚੁੱਪ ਨਹੀਂ ਬੈਠੇਗੀ, ਬਦਲਾ ਜ਼ਰੂਰ ਲਿਆ ਜਾਵੇਗਾ।

ਜਨਰਲ ਕਾਸਿਮ ਸੁਲੇਮਾਨੀ ਈਰਾਨ ਦੇ ਤਾਕਤਵਰ ਫੌਜੀ ਅਧਿਕਾਰੀ ਸਨ, ਜਿਨ੍ਹਾਂ ਨੂੰ 2020 ’ਚ ਬਗਦਾਦ ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰ ਦਿੱਤਾ ਗਿਆ ਸੀ। ਉਹ ਇਰਾਕ ਤੇ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਲੜਨ ਲਈ ਜਾਣੇ ਜਾਂਦੇ ਸਨ।

ਪਹਿਲਾਂ ਵੀ ਬਦਲਾ ਲੈਣ ਦੀ ਧਮਕੀ ਦੇ ਚੁੱਕੈ ਈਰਾਨ
ਈਰਾਨ ਨੇ 2023 ’ਚ ਵੀ ਟਰੰਪ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਏਅਰੋਸਪੇਸ ਫੋਰਸ ਦੇ ਤੱਤਕਾਲੀਨ ਹੈੱਡ ਅਮੀਰਾਲੀ ਹਾਜ਼ੀਜਾਦੇਹ ਨੇ ਕਿਹਾ ਸੀ ਕਿ ਰੱਬ ਨੇ ਚਾਹਿਆ ਤਾਂ ਅਸੀਂ ਟਰੰਪ ਨੂੰ ਜ਼ਰੂਰ ਮਾਰਾਂਗੇ। ਅਸੀਂ ਉਨ੍ਹਾਂ ਸਾਰੇ ਮਿਲਟਰੀ ਕਮਾਂਡਰਾਂ ਨੂੰ ਮਾਰਨਾ ਚਾਹੁੰਦੇ ਹਾਂ ਜੋ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਵਿਚ ਸ਼ਾਮਲ ਸਨ।
ਅਸਲ ’ਚ 3 ਜਨਵਰੀ, 2020 ਨੂੰ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ’ਤੇ ਉਨ੍ਹਾਂ ਦੀ ਫੌਜ ਤੇ ਸੀ. ਆਈ. ਏ. ਨੇ ਮਿਲ ਕੇ ਕਾਸਿਮ ਸੁਲੇਮਾਨੀ ਨੂੰ ਮਾਰਿਆ ਸੀ। 2019 ’ਚ ਜਦੋਂ ਟਰੰਪ ਨੇ ਈਰਾਨ ਨੂੰ ਪ੍ਰਮਾਣੂ ਸਮਝੌਤਾ ਤੋੜਨ ਲਈ ਤਬਾਹੀ ਕਰਨ ਦੀ ਧਮਕੀ ਦਿੱਤੀ ਸੀ ਤਾਂ ਜਨਰਲ ਕਾਸਿਮ ਨੇ ਕਿਹਾ ਸੀ ਕਿ ਟਰੰਪ ਨੇ ਜੰਗ ਸ਼ੁਰੂ ਕੀਤੀ ਤਾਂ ਖਤਮ ਅਸੀਂ ਕਰਾਂਗੇ।
ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਨੇ ਵੀ ਬਗਦਾਦ ’ਚ ਅਮਰੀਕੀ ਅੰਬੈਸੀ ’ਤੇ 7-8 ਜਨਵਰੀ, 2020 ਨੂੰ ਹਮਲੇ ਕੀਤੇ ਸਨ। ਉਸ ਨੇ ਅਮਰੀਕੀ ਫੌਜੀ ਕੈਂਪਾਂ ’ਤੇ 22 ਮਿਜ਼ਾਈਲਾਂ ਦਾਗੀਆਂ ਸਨ। ਈਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਵਿਚ ਅਮਰੀਕਾ ਦੇ 80 ਫੌਜੀ ਮਾਰੇ ਗਏ ਸਨ।

Credit : www.jagbani.com

  • TODAY TOP NEWS