ਬੱਦਲ ਫੱਟਦੇ ਮਲਬੇ 'ਚ ਦੱਬੇ ਕਈ ਘਰ, ਚੀਕਾਂ ਦੀ ਆਵਾਜ਼ ਨਾਲ ਗੂੰਜਿਆ ਆਸਮਾਨ, ਚਸ਼ਮਦੀਦ ਨੇ ਦੱਸੀ ਪੂਰੀ ਦਾਸਤਾਨ

ਬੱਦਲ ਫੱਟਦੇ ਮਲਬੇ 'ਚ ਦੱਬੇ ਕਈ ਘਰ, ਚੀਕਾਂ ਦੀ ਆਵਾਜ਼ ਨਾਲ ਗੂੰਜਿਆ ਆਸਮਾਨ, ਚਸ਼ਮਦੀਦ ਨੇ ਦੱਸੀ ਪੂਰੀ ਦਾਸਤਾਨ

ਨੈਸ਼ਨਲ ਡੈਸਕ : ਉੱਤਰਕਾਸ਼ੀ ਦੇ ਧਰਾਲੀ ਪਿੰਡ ਵਿਚ ਮੰਗਲਵਾਰ ਨੂੰ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ। ਖੀਰ ਗੰਗਾ ਨਦੀ ਵਿੱਚ ਅਚਾਨਕ ਆਏ ਭਿਆਨਕ ਹੜ੍ਹ ਨੇ ਪੂਰੇ ਪਿੰਡ ਨੂੰ ਡੁੱਬ ਦਿੱਤਾ। ਇਸ ਆਫ਼ਤ ਵਿੱਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 50 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਹੜ੍ਹ ਵਿੱਚ ਸੜਕਾਂ, ਘਰ, ਦੁਕਾਨਾਂ, ਸਭ ਕੁਝ ਪਾਣੀ ਵਿੱਚ ਵਹਿ ਗਿਆ, ਇੱਥੋਂ ਤੱਕ ਕਿ ਕਈ ਵਾਹਨ ਵੀ ਨਦੀ ਦੇ ਪਾਣੀ ਵਿੱਚ ਵਹਿ ਗਏ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਲੋਕਾਂ ਦੀਆਂ ਚੀਕਾਂ ਮਾਰਦੇ ਦੀਆਂ ਆਵਾਜ਼ਾਂ ਅਤੇ ਭਗਦੌੜ ਹੋਣ ਬਾਰੇ ਸਾਫ਼ ਸੁਣਾਈ ਦੇ ਰਿਹਾ ਹੈ। ਇਸ ਹਾਦਸੇ ਨੇ 2013 ਦੀ ਕੇਦਾਰਨਾਥ ਆਫ਼ਤ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।

ਪੜ੍ਹੋ ਇਹ ਵੀ -  ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ

 

 

ਚਸ਼ਮਦੀਦ ਗਵਾਹ ਦੀ ਆਵਾਜ਼: 'ਸੀਟੀ ਵਜਾ ਕੇ ਲੋਕਾਂ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼'
ਧਰਾਲੀ ਨੇੜੇ ਮੁਖਾਬਾ ਪਿੰਡ ਦੇ ਲੋਕ ਵੀ ਇਸ ਦਰਦਨਾਕ ਦ੍ਰਿਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਮੁਖਾਬਾ ਦੇ ਚਸ਼ਮਦੀਦ ਗਵਾਹ 60 ਸਾਲਾ ਸਥਾਨਕ ਨਿਵਾਸੀ ਸੁਭਾਸ਼ ਚੰਦਰ ਸੇਮਵਾਲ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਇੰਨੀ ਤਬਾਹੀ ਨਹੀਂ ਦੇਖੀ। ਦੁਪਹਿਰ ਦਾ ਸਮਾਂ ਸੀ, ਅਸੀਂ ਤੇਜ਼ ਪਾਣੀ ਅਤੇ ਪੱਥਰ ਡਿੱਗਣ ਦੀ ਆਵਾਜ਼ ਸੁਣੀ। ਅਸੀਂ ਸਾਰੇ ਬਾਹਰ ਆਏ ਅਤੇ ਧਰਾਲੀ ਦੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਸੀਟੀਆਂ ਵਜਾਈਆਂ। ਅਸੀਂ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਕਿਹਾ ਪਰ ਪਾਣੀ ਦੀ ਗਤੀ ਇੰਨੀ ਜ਼ਿਆਦਾ ਸੀ ਕਿ ਬਹੁਤ ਸਾਰੇ ਲੋਕ ਵਹਿ ਗਏ। ਹੜ੍ਹ ਦੇ ਪਾਣੀ ਅਤੇ ਮਲਬੇ ਕਾਰਨ ਕਈ ਘਰਾਂ, ਹੋਟਲਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। 

ਪੜ੍ਹੋ ਇਹ ਵੀ - Heavy Rain Alert: 6 ਤੋਂ 11 ਅਗਸਤ ਤੱਕ ਕਈ ਰਾਜਾਂ 'ਚ ਪਵੇਗਾ ਬਹੁਤ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

 

ਹਾਦਸੇ ਦੀਆਂ ਭਿਆਨਕ ਵੀਡੀਓ ਆਈਆਂ ਸਾਹਮਣੇ 
ਹਾਦਸੇ ਦੀ ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਉੱਚੀ ਇਮਾਰਤ ਦੋ ਹਿੱਸਿਆਂ ਵਿੱਚ ਟੁੱਟ ਗਈ ਅਤੇ ਪਹਾੜਾਂ ਤੋਂ ਆ ਰਹੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਉਹਨਾਂ ਕਿਹਾ ਕਿ ਇਸ ਆਫ਼ਤ ਦੌਰਾਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਇਨ੍ਹਾਂ ਇਮਾਰਤਾਂ ਦੇ ਹੇਠਾਂ ਇੱਧਰ-ਉੱਧਰ ਭੱਜਦੇ ਦੇਖਿਆ ਜਾ ਸਕਦਾ ਹੈ। ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਜੋ ਵੀ ਉਸ ਦੇ ਰਸਤੇ ਵਿੱਚ ਆਇਆ, ਉਹ ਸਭ ਵਹਿ ਗਿਆ। ਸੇਮਵਾਲ ਨੇ ਭਾਵੁਕ ਹੰਦੇ ਹੋਏ ਕਿਹਾ ਉਸਦੀ ਆਵਾਜ਼ ਸੁਣ ਕੇ ਬਹੁਤ ਸਾਰੇ ਲੋਕ ਹੋਟਲਾਂ ਤੋਂ ਬਾਹਰ ਆ ਗਏ ਪਰ ਪਾਣੀ ਅਤੇ ਮਲਬੇ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇੱਕ ਵਾਇਰਲ ਵੀਡੀਓ ਵਿੱਚ ਲੋਕ ਡਰ ਨਾਲ ਭੱਜਦੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਦਿਖਾਈ ਦੇ ਰਹੇ ਹਨ। ਇੱਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਸਭ ਕੁਝ ਖ਼ਤਮ ਹੋ ਗਿਆ।"

ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ

 

ਰਾਹਤ ਤੇ ਬਚਾਅ ਕਾਰਜਾਂ 'ਚ ਲੱਗੀਆਂ ਸੁਰੱਖਿਆ ਟੀਮਾਂ 
ਉਹਨਾਂ ਕਿਹਾ ਕਿ ਧਰਾਲੀ ਗੰਗੋਤਰੀ ਦੀ ਯਾਤਰਾ ਦਾ ਮੁੱਖ ਠਹਿਰਾਅ ਸਥਾਨ ਹੈ, ਜਿੱਥੇ ਬਹੁਤ ਸਾਰੇ ਹੋਟਲ, ਰੈਸਟੋਰੈਂਟ ਅਤੇ ਹੋਮਸਟੇ ਹਨ। ਇਸ ਤਬਾਹੀ ਤੋਂ ਬਾਅਦ ਫੌਜ, ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਆਈਟੀਬੀਪੀ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਘਟਨਾ ਵਾਲੀ ਥਾਂ ਤੋਂ ਲਗਭਗ 4 ਕਿਲੋਮੀਟਰ ਦੂਰ ਹਰਸ਼ੀਲ ਵਿੱਚ ਇੱਕ ਫੌਜ ਕੈਂਪ ਹੈ। ਫੌਜ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਮਲਬੇ ਦਾ ਇੱਕ ਵੱਡਾ ਢੇਰ ਸਾਫ਼ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਫ਼ਤ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਐਸਡੀਆਰਐਫ ਦੇ ਸੂਤਰਾਂ ਅਨੁਸਾਰ, ਲਗਭਗ 50 ਸੈਨਿਕ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਐਨਡੀਆਰਐਫ ਦੀਆਂ 4 ਟੀਮਾਂ ਅਤੇ ਆਈਟੀਬੀਪੀ ਦੀਆਂ 3 ਟੀਮਾਂ ਵੀ ਬਚਾਅ ਕਾਰਜ ਵਿੱਚ ਸਹਾਇਤਾ ਕਰ ਰਹੀਆਂ ਹਨ।

ਪੜ੍ਹੋ ਇਹ ਵੀ - 3 ਦਿਨ ਬੰਦ ਰਹਿਣਗੇ ਸਕੂਲ, ਇਸ ਕਾਰਨ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS