ਨੈਸ਼ਨਲ ਡੈਸਕ : ਆਜ਼ਾਦੀ ਦਿਵਸ ਦੇ ਮੌਕੇ 'ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਦੇ ਡਰਾਈਵਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। NHAI ਨੇ 15 ਅਗਸਤ ਵਾਲੇ ਦਿਨ ਅਧਿਕਾਰਤ ਤੌਰ 'ਤੇ FASTag ਸਾਲਾਨਾ ਪਾਸ ਲਾਂਚ ਕਰ ਦਿੱਤਾ ਹੈ। ਇਹ ਪਾਸ ਦੇਸ਼ ਦੇ ਚੁਣੇ ਹੋਏ 1150 ਟੋਲ ਪਲਾਜ਼ਿਆਂ 'ਤੇ ਲਾਗੂ ਹੋਵੇਗਾ, ਜਿਸ ਵਿੱਚ ਨੈਸ਼ਨਲ ਹਾਈਵੇ (NH) ਅਤੇ ਨੈਸ਼ਨਲ ਐਕਸਪ੍ਰੈਸਵੇ (NE) ਸ਼ਾਮਲ ਹਨ। ਇਹ ਪਾਸ ਹੁਣ ਆਨਲਾਈਨ ਉਪਲਬਧ ਹੈ ਅਤੇ ਕੋਈ ਵੀ ਇਸਨੂੰ ਘਰ ਬੈਠੇ ਹੀ 'ਰਾਜਮਾਰਗਯਾਤਰਾ' ਮੋਬਾਈਲ ਐਪ ਰਾਹੀਂ ਜਾਂ NHAI ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਅਤੇ ਐਕਟੀਵੇਟ ਕਰ ਸਕਦਾ ਹੈ।
ਪੜ੍ਹੋ ਇਹ ਵੀ - ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ : PM ਮੋਦੀ ਨੇ 15,000 ਦੇਣ ਦਾ ਕੀਤਾ ਐਲਾਨ
ਪਹਿਲੇ ਦਿਨ ਹੀ ਸ਼ਾਨਦਾਰ ਹੁੰਗਾਰਾ, 1.4 ਲੱਖ ਪਾਸ ਬੁੱਕ ਹੋਏ
ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਨੂੰ ਪਹਿਲੇ ਦਿਨ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਸ਼ਾਮ 7 ਵਜੇ ਤੱਕ ਲਗਭਗ 1.4 ਲੱਖ ਪਾਸ ਬੁੱਕ ਕੀਤੇ ਗਏ ਹਨ ਅਤੇ ਕਿਰਿਆਸ਼ੀਲ ਕੀਤੇ ਗਏ ਹਨ। ਇਸ ਨਾਲ ਟੋਲ ਪਲਾਜ਼ਿਆਂ 'ਤੇ 1.39 ਲੱਖ ਤੋਂ ਵੱਧ ਲੈਣ-ਦੇਣ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਕਿਸੇ ਵੀ ਸਮੇਂ 20,000 ਤੋਂ 25,000 ਉਪਭੋਗਤਾ 'ਹਾਈਵੇ ਯਾਤਰਾ' ਐਪ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਪਾਸ ਉਪਭੋਗਤਾਵਾਂ ਨੂੰ ਟੋਲ ਫੀਸ ਦੀ ਜ਼ੀਰੋ ਕਟੌਤੀ ਦੇ SMS ਵੀ ਮਿਲਣੇ ਸ਼ੁਰੂ ਹੋ ਗਏ ਹਨ।
ਯਾਤਰੀਆਂ ਦੀ ਸਹੂਲਤ ਲਈ ਤਾਇਨਾਤ ਕੀਤੇ ਅਧਿਕਾਰੀ
. ਸਾਰੇ ਟੋਲ ਪਲਾਜ਼ਿਆਂ 'ਤੇ NHAI ਦੇ ਅਧਿਕਾਰੀ ਅਤੇ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ।
. ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ 100 ਤੋਂ ਵੱਧ ਅਧਿਕਾਰੀਆਂ ਨੂੰ ਜੋੜ ਕੇ 1033 ਰਾਸ਼ਟਰੀ ਰਾਜਮਾਰਗ ਹੈਲਪਲਾਈਨ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਮੋਟਾਪੇ ਨੂੰ ਲੈ ਕੇ ਬੋਲੇ PM ਮੋਦੀ, ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
FASTag ਸਲਾਨਾ ਪਾਸ ਕੀ ਹੈ?
. ਕੀਮਤ: ₹3,000
. ਮਾਨਤਾ ਮਿਆਦ: 1 ਸਾਲ ਜਾਂ 200 ਟ੍ਰਿਪ (ਜੋ ਪਹਿਲਾ ਪੂਰਾ ਹੋ)
. ਲਾਗੂ ਵਾਹਨ: ਸਿਰਫ਼ ਪ੍ਰਾਈਵੇਟ ਕਾਰ, ਜੀਪ ਅਤੇ ਵੈਨ
. ਉਪਲਬਧਤਾ: NHAI ਦੀ ਵੈੱਬਸਾਈਟ ਅਤੇ 'ਰਾਜਮਾਰਗਯਾਤਰ' ਮੋਬਾਈਲ ਐਪ 'ਤੇ
. ਕਮਰਸ਼ੀਅਲ ਵਾਹਨਾਂ 'ਤੇ ਲਾਗੂ ਨਹੀਂ ਹੁੰਦਾ
ਪੜ੍ਹੋ ਇਹ ਵੀ - 23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ
FASTag ਸਾਲਾਨਾ ਪਾਸ ਕਿਵੇਂ ਐਕਟੀਵੇਟ ਕਰੀਏ?
. 'ਰਾਜਸਥਾਨ ਯਾਤਰਾ' ਐਪ ਖੋਲ੍ਹੋ ਅਤੇ ‘Annual Toll Pass’ ਟੈਬ 'ਤੇ ਜਾਓ।
. ‘Activate’ ਬਟਨ 'ਤੇ ਕਲਿੱਕ ਕਰੋ ਅਤੇ ਫਿਰ ‘Get Started’ 'ਤੇ ਜਾਓ।
. ਆਪਣਾ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ।
. OTP ਦਰਜ ਕਰੋ ਅਤੇ ਭੁਗਤਾਨ ਗੇਟਵੇ ਰਾਹੀਂ ₹3,000 ਦਾ ਭੁਗਤਾਨ ਕਰੋ।
. ਤੁਹਾਡਾ ਪਾਸ ਭੁਗਤਾਨ ਦੇ 2 ਘੰਟਿਆਂ ਦੇ ਅੰਦਰ ਐਕਟੀਵੇਟ ਹੋ ਜਾਵੇਗਾ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! ਭਲਕੇ ਤੋਂ ਬੰਦ ਸਕੂਲ-ਕਾਲਜ, ਦਫ਼ਤਰ
ਪਾਸ ਐਕਟੀਵੇਟ ਕਰਨ ਤੋਂ ਪਹਿਲਾਂ ਧਿਆਨ ਰੱਖੋ
. ਤੁਹਾਡਾ FASTag ਤੁਹਾਡੇ ਵਾਹਨ ਦੇ ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਨਾਲ ਲਿੰਕ ਹੋਣਾ ਚਾਹੀਦਾ ਹੈ।
. FASTag ਤੁਹਾਡੇ ਚੈਸੀ ਨੰਬਰ ਨਾਲ ਰਜਿਸਟਰਡ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਪਾਸ ਐਕਟੀਵੇਟ ਨਹੀਂ ਹੋਵੇਗਾ।
. ਭੁਗਤਾਨ ਕਰਨ ਤੋਂ ਪਹਿਲਾਂ ਵਾਹਨ ਦੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰੋ।
. ਪਾਸ ਸਿਰਫ਼ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਹੀ ਖਰੀਦੋ। ਕਿਸੇ ਹੋਰ ਐਪ ਜਾਂ ਵੈੱਬਸਾਈਟ ਤੋਂ ਖਰੀਦਣ ਨਾਲ ਧੋਖਾਧੜੀ ਹੋ ਸਕਦੀ ਹੈ।
ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com