ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਓਟਾਵਾ : ਅਹਿਮਦਾਬਾਦ ਵਿਖੇ ਵਾਪਰੇ ਏਅਰ ਇੰਡੀਆਂ ਜਹਾਜ਼ ਹਾਦਸੇ ਤੋਂ ਬਾਅਦ ਬਹੁਤ ਸਾਰੇ ਲੋਕ ਡਰ ਗਏ ਹਨ। ਉਸ ਹਾਦਸੇ ਤੋਂ ਬਾਅਦ ਹੋਰ ਵੀ ਕਈ ਜਹਾਜ਼ ਕਰੈਸ਼ ਹੋ ਗਏ ਹਨ, ਜਿਸ ਨੇ ਲੋਕਾਂ ਨੂੰ ਚਿੰਤਾ ਦੇ ਆਲਮ ਵਿਚ ਪਾ ਦਿੱਤਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ੁੱਕਰਵਾਰ ਦੁਪਹਿਰ ਨੂੰ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਇੱਕ ਹੈਲੀਕਾਪਟਰ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਭਾਂਬੜ ਮਚ ਗਏ। ਅੱਗ ਲੱਗਣ ਕਾਰਨ ਆਸਮਾਨ ਵਿਚ ਕਾਲਾ ਧੂੰਆ ਹੋ ਗਿਆ।

ਪੜ੍ਹੋ ਇਹ ਵੀ - ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ, ਹੋ ਗਿਆ ਛੁੱਟੀਆਂ ਦਾ ਐਲਾਨ

ਜਹਾਜ਼ ਕਰੈਸ਼ ਹੋਣ ਦੌਰਾਨ ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਗੱਲ ਦੀ ਜਾਣਕਾਰੀ ਕੈਨੇਡਾ ਦੀ ਸਥਾਨਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਸੂਬਾਈ ਕੁਦਰਤੀ ਸਰੋਤ ਵਿਭਾਗ ਦਾ ਹਵਾਲਾ ਦਿੰਦੇ ਹੋਏ ਸੀਬੀਸੀ ਨਿਊਜ਼ ਨੇ ਕਿਹਾ ਕਿ ਐਨਾਪੋਲਿਸ ਕਾਉਂਟੀ ਵਿੱਚ ਅੱਗ ਬੁਝਾਉਂਦੇ ਸਮੇਂ ਹੈਲੀਕਾਪਟਰ ਇੱਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ। 

ਪੜ੍ਹੋ ਇਹ ਵੀ - 23 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਸਮੇਂ ਜਹਾਜ਼ ਹਾਦਸਾਗ੍ਰਸਤ ਹੋਇਆ, ਉਸ ਸਮੇਂ ਪਾਇਲਟ ਹੋਸ਼ ਵਿੱਚ ਸੀ ਅਤੇ ਉਸਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ ਸੀ। ਸੂਬਾਈ ਅਧਿਕਾਰੀਆਂ ਦੇ ਅਨੁਸਾਰ ਅੱਗ ਬੁੱਧਵਾਰ ਨੂੰ ਬਿਜਲੀ ਡਿੱਗਣ ਕਾਰਨ ਲੱਗੀ ਸੀ। ਜਹਾਜ਼ ਹਾਦਸਿਆਂ ਦੀ ਜਾਂਚ ਕਰਨ ਵਾਲੀ ਟਰਾਂਸਪੋਰਟ ਕੈਨੇਡਾ ਨੂੰ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸਦੀ ਜਾਂਚ ਕਰੇਗਾ।

ਪੜ੍ਹੋ ਇਹ ਵੀ - ਹੁਣ ਘਰ ਬੈਠੇ ਮੰਗਵਾਓ ਸ਼ਰਾਬ ਦੀ ਬੋਤਲ! ਨਹੀਂ ਕੱਢਣੇ ਪੈਣੇ ਠੇਕਿਆਂ ਦੇ ਗੇੜੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS