ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਮੰਡਿਆਲਾ ਵਿਖੇ ਬੀਤੇ ਦਿਨੀਂ ਵਾਪਰੇ ਐੱਲ. ਪੀ. ਜੀ. ਟੈਂਕਰ ਬਲਾਸਟ ਮਾਮਲੇ ਵਿਚ ਮੌਤਾਂ ਦਾ ਅੰਕੜਾ ਵਧ ਗਿਆ ਹੈ। ਇਸ ਹਾਦਸੇ ਦੀ ਸੀ. ਸੀ. ਟੀ. ਵੀ. ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਹਾਦਸੇ ਨੇ ਸਭ ਕੁਝ ਤਬਾਹ ਕਰ ਦਿੱਤਾ।
ਇਥੇ ਦੱਸ ਦੇਈਏ ਕਿ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਜਦਿਕ 30 ਦੇ ਕਰੀਬ ਲੋਕ ਜ਼ਖ਼ਮੀ ਹੋਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ 5 ਹੋਰ ਲੋਕਾਂ ਦੀ ਮੌਤ ਹੋ ਗਈ। ਪਹਿਲਾਂ ਇਹ ਮੌਤਾਂ ਦਾ ਅੰਕੜਾ ਤਿੰਨ ਦੱਸਿਆ ਜਾ ਰਿਹਾ ਹੈ ਅਤੇ ਹੁਣ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਹੁਣ ਤੱਕ ਮੌਤਾਂ ਦੀ ਕੁੱਲ੍ਹ ਗਿਣਤੀ 7 ਹੋ ਗਈ ਹੈ। 7 ਲੋਕਾਂ ਦੀ ਮੌਤ ਦੀ ਪੁਸ਼ਟੀ ਡਾ. ਮਨਵੀਰ ਵੱਲੋਂ ਕੀਤੀ ਗਈ ਹੈ।

ਇਹ ਹੋਈ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਪਛਾਣ
ਮ੍ਰਿਤਕਾਂ 'ਚ ਸੁਖਜੀਤ ਸਿੰਘ, ਬਲਵੰਤ ਰਾਏ, ਧਰਮਿੰਦਰ ਵਰਮਾ, ਵਿਜੇ, ਮਨਜੀਤ ਸਿੰਘ, ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਅਤੇ ਅਰਾਧਨਾ ਵਰਮਾ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਬਲਵੰਤ ਸਿੰਘ, ਹਰਬੰਸ ਲਾਲ, ਅਮਰਜੀਤ ਕੌਰ, ਸੁਖਜੀਤ ਕੌਰ, ਜੋਤੀ, ਸੁਮਨ, ਗੁਰੂਮੁਖ ਸਿੰਘ, ਹਰਪ੍ਰੀਤ ਕੌਰ, ਕੁਸੁਮਾ, ਭਗਵਾਨ ਦਾਸ, ਲਾਲੀ ਵਰਮਾ, ਸੀਤਾ, ਅਜੈ, ਸੰਜੇ, ਰਾਘਵ, ਪੂਜਾ, ਅਭੀ ਸਮੇਤ ਕਈ ਹੋਰ ਲੋਕ ਸ਼ਾਮਲ ਹਨ।

ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਐਤਵਾਰ ਨੂੰ ਵੀ ਹਾਈਵੇਅ 'ਤੇ ਧਰਨਾ ਦਿੱਤਾ, ਜਿਸ ਕਾਰਨ ਆਵਾਜਾਈ ਜਾਮ ਹੋ ਗਈ। ਦੱਸ ਦਈਏ ਕਿ ਸੀ. ਸੀ. ਟੀ. ਵੀ. ਫੁਟੇਜ ਵਿੱਚ ਹਾਦਸੇ ਦਾ ਸਮਾਂ ਸਾਫ਼ ਵਿਖਾਈ ਦੇ ਰਿਹਾ ਹੈ। ਇਹ ਹਾਦਸਾ ਸ਼ੁੱਕਰਵਾਰ ਰਾਤ 10 ਵਜੇ ਦੇ ਵਾਪਰਿਆ। ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਸਬਜ਼ੀਆਂ ਨਾਲ ਭਰੀ ਇਕ ਪਿੱਕਅਪ ਗੱਡੀ ਦੀ ਇਕ ਗੈਸ ਟੈਂਕਰ ਨਾਲ ਟਕਰ ਹੁੰਦੀ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੈਸ ਤੁਰੰਤ ਲੀਕ ਹੋਣ ਲੱਗ ਪਈ। ਕੁਝ ਹੀ ਮਿੰਟਾਂ ਵਿੱਚ ਪੂਰਾ ਇਲਾਕਾ ਗੈਸ ਨਾਲ ਭਰ ਗਿਆ ਅਤੇ ਇਸ ਦੇ ਬਾਅਦ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਕੁਝ ਹੀ ਸਮੇਂ 'ਚ ਪੂਰਾ ਪਿੰਡ ਅੱਗ ਦੇ ਗੋਲੇ ਵਿੱਚ ਬਦਲ ਗਿਆ ਸੀ।



ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com