ਪਠਾਨਕੋਟ (ਮੁਕੇਸ਼)- ਜੰਮੂ-ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਸਾਰੇ ਦੇਸ਼ ਨਾਲ ਜੋੜਨ ਵਾਲਾ ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਹੁਣ ਖਤਰੇ ’ਚ ਦਿਖਾਈ ਦੇ ਰਿਹਾ ਹੈ। ਚੱਕੀ ਦਰਿਆ ਦੇ ਤੇਜ਼ ਬਹਾਅ ਕਾਰਨ ਪੁਲ ਦੇ ਹੇਠਾਂ ਤੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪਾਣੀ ਵੱਧ ਆਉਣ ਕਾਰਨ ਪ੍ਰੋਟੈਕਸ਼ਨ ਵਾਲ ਦਾ ਹਿੱਸਾ ਖਿਸਕ ਗਿਆ ਸੀ। ਇਸ ਸਮੇਂ ਪੁਲ ’ਤੇ ਤਾਇਨਾਤ ਰੇਲਵੇ ਵਿਭਾਗ ਦੇ ਅਧਿਕਾਰੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਮਿੱਟੀ ਖਿਸਕਣ ਕਾਰਨ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੱਕੀ ਦਰਿਆ 'ਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਰੂਟ ਬੰਦ ਹੈ। ਜੇਕਰ ਕੋਈ ਜਲੰਧਰ ਆਉਣਾ ਚਾਹੁੰਦਾ ਹੈ, ਤਾਂ ਉਸਨੂੰ ਗੁਰਦਾਸਪੁਰ ਦੇ ਰੂਟ ਤੋਂ ਜਾਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com