ਪਠਾਨਕੋਟ : ਪੂਰੇ ਉੱਤਰ ਭਾਰਤ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਜੰਮੂ-ਕਸ਼ਮੀਰ ਨੂੰ ਰੇਲ ਮਾਰਗ ਰਾਹੀਂ ਸਾਰੇ ਦੇਸ਼ ਨਾਲ ਜੋੜਨ ਵਾਲਾ ਚੱਕੀ ਦਰਿਆ ’ਤੇ ਬਣਿਆ ਰੇਲਵੇ ਪੁਲ ਹੁਣ ਖਤਰੇ ’ਚ ਦਿਖਾਈ ਦੇ ਰਿਹਾ ਹੈ। ਚੱਕੀ ਦਰਿਆ ਦੇ ਤੇਜ਼ ਬਹਾਅ ਕਾਰਨ ਪੁਲ ਦੇ ਹੇਠਾਂ ਤੋਂ ਲਗਾਤਾਰ ਮਿੱਟੀ ਖਿਸਕ ਰਹੀ ਹੈ। ਇਸ ਦੇ ਮੱਦੇਨਜ਼ਰ ਪਠਾਨਕੋਟ ਪ੍ਰਸ਼ਾਸਨ ਵੱਲੋਂ ਚੱਕੀ ਦਰਿਆ 'ਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਰੂਟ ਬੰਦ ਹੈ।
ਇਸ ਸਭ ਤੋਂ ਬਾਅਦ ਹੁਣ ਪਠਾਨਕੋਟ ਪੁਲਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ 'ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਮ ਜਨਤਾ ਮਾਧੋਪੁਰ ਰਾਹੀਂ ਕਠੂਆ ਜਾਣ ਤੋਂ ਬਚੇ ਕਿਉਂਕਿ NH - 44 (ਕਠੂਆ ਤੋਂ ਪਠਾਨਕੋਟ) 'ਤੇ ਇੱਕ ਪੁਲ ਖਰਾਬ ਹੋ ਗਿਆ ਹੈ। ਸਿਰਫ਼ ਬਹੁਤ ਜ਼ਿਆਦਾ ਐਮਰਜੈਂਸੀ ਦੀ ਸਥਿਤੀ ਵਿੱਚ, ਜਨਤਾ ਨਰੋਟ ਜੈਮਲ ਸਿੰਘ - ਨਾਗਰੀ ਰੂਟ ਰਾਹੀਂ ਕਠੂਆ ਜਾ ਸਕਦੀ ਹੈ, ਜਿਸ 'ਤੇ ਫਿਰ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਮਰਜੈਂਸੀ ਨੰਬਰ ਜਾਰੀ
ਹਾਲਾਤਾਂ ਨੂੰ ਦੇਖਦਿਆਂ ਹੋਇਆ ਪਠਾਨਕੋਟ ਪੁਲਸ ਵੱਲੋਂ ਐਮਰਜੈਂਸੀ ਹਾਲਾਤਾਂ ਵਿਚ ਪਠਾਨਕੋਟ ਪੁਲਿਸ 112 ਜਾਂ ਕੰਟਰੋਲ ਰੂਮ +91 87280 33500 'ਤੇ ਡਾਇਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਹਾਲਾਤ ਹੋ ਰਹੇ ਖਰਾਬ
ਪਠਾਨਕੋਟ ਵਿਖੇ ਚੱਕੀ ਦਰਿਆ ਵੱਖ-ਵੱਖ ਜਗ੍ਹਾ 'ਤੇ ਕਾਫੀ ਨੁਕਸਾਨ ਕਰ ਰਿਹਾ ਹੈ ਤੇ ਹੁਣ ਪ੍ਰਸ਼ਾਸਨ ਵੱਲੋਂ ਚੱਕੀ ਦਰਿਆ ਦੇ ਕੰਢੇ 12 ਨੰਬਰ ਵਾਰਡ ਦੇ ਸਥਾਨਕ ਲੋਕਾਂ ਨੂੰ ਅਨਾਉਂਸਮੈਂਟ ਕਰ ਕੇ ਉਥੋਂ ਜਾਣ ਦੇ ਲਈ ਹਦਾਇਤ ਕੀਤੀ ਜਾ ਰਹੀ ਹੈ। 12 ਨੰਬਰ ਵਾਰਡ ਦੇ ਕੁਝ ਘਰ ਚੱਕੀ ਦਰਿਆ ਦੇ ਕੰਢੇ ਹਨ, ਜਿਸ ਦੇ ਚੱਲਦੇ ਪ੍ਰਸ਼ਾਸਨ ਨੇ ਇਹਤਿਆਤ ਦੇ ਤੌਰ 'ਤੇ ਲੋਕਾਂ ਦੀ ਜਾਲਮਾਲ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਕਾਲਾ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਹੈ। ਪਰ ਲੋਕਾਂ ਦੇ ਵਿੱਚ ਇਹ ਰੋਸ਼ ਹੈ ਕਿ ਉਹ ਹੁਣ ਕਿੱਥੇ ਜਾਣ ਪ੍ਰਸ਼ਾਸਨ ਵੱਲੋਂ ਪਹਿਲਾਂ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ।
ਇਸ ਬਾਰੇ ਸਥਾਨਕ ਲੋਕਾਂ ਨੇ ਕਿਹਾ ਕਿ ਚੱਕੀ ਦਰਿਆ ਦੇ ਕਾਰਨ ਉਨ੍ਹਾਂ ਨੂੰ ਇਥੋਂ ਉਠਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਨੇ ਉਹਨਾਂ ਵੱਲ ਪਹਿਲਾਂ ਧਿਆਨ ਨਹੀਂ ਦਿੱਤਾ ਹੁਣ ਉਹ ਕਿੱਥੇ ਜਾਣ ਜਦ ਕਿ ਦੂਸਰੇ ਪਾਸੇ ਮੌਕੇ 'ਤੇ ਪੁੱਜੇ ਨਗਰ ਨਿਗਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੇ ਰਹਿਣ ਦੇ ਲਈ ਨੰਗਲ ਭੂਰ ਪਿੰਡ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com