ਸਿਰਫ 30 ਰੁਪਏ ਲਈ ਹੋਏ ਝਗੜੇ ’ਚ 2 ਭਰਾਵਾਂ ਦੀ ਮੌਤ

ਸਿਰਫ 30 ਰੁਪਏ ਲਈ ਹੋਏ ਝਗੜੇ ’ਚ 2 ਭਰਾਵਾਂ ਦੀ ਮੌਤ

ਗੁਰਦਾਸਪੁਰ/ਲਾਹੌਰ, (ਵਿਨੋਦ)- ਲਾਹੌਰ ਦੇ ਰਾਏਵਿੰਡ ਇਲਾਕੇ ’ਚ ਸਿਰਫ 30 ਰੁਪਏ ਲਈ ਹੋਏ ਝਗੜੇ ਵਿਚ 2 ਭਰਾਵਾਂ ਦੀ ਮੌਤ ਹੋ ਗਈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਸ਼ਿਦ ਅਤੇ ਉਸ ਦੇ ਭਰਾ ਵਾਜਿਦ ਵਜੋਂ ਹੋਈ ਹੈ।

ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਰਾਏਵਿੰਡ ਇਲਾਕੇ ਦੀ ਇਕ ਸੜਕ ’ਤੇ ਕੁਝ ਲੋਕਾਂ ਵਲੋਂ ਦੋਵੇਂ ਭਰਾਵਾਂ ਨੂੰ ਬੇਰਹਿਮੀ ਨਾਲ ਕੁੱਟਣ ਦੀ ਇਕ ਵੀਡੀਓ ਸਾਹਮਣੇ ਆਈ। ਸੂਤਰਾਂ ਅਨੁਸਾਰ ਫਲਾਂ ਦੀ ਕੀਮਤ ਨੂੰ ਲੈ ਕੇ ਵਾਜਿਦ ਅਤੇ ਰਾਸ਼ਿਦ ਦੀ ਇਕ ਫਲ ਵੇਚਣ ਵਾਲੇ ਨਾਲ ਬਹਿਸ ਹੋਈ ਸੀ। ਬਾਅਦ ’ਚ ਉਸ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਦੋਵਾਂ ਭਰਾਵਾਂ ’ਤੇ ਹਮਲਾ ਕਰ ਦਿੱਤਾ।

Credit : www.jagbani.com

  • TODAY TOP NEWS