ਗੁਰਦਾਸਪੁਰ(ਹਰਮਨ)-ਜ਼ਿਲ੍ਹਾ ਗੁਰਦਾਸਪੁਰ ’ਚ ਹੜ੍ਹਾਂ ਦੀ ਮਾਰ ਨੇ ਪੂਰਾ ਇਕ ਹਫਤਾ ਅਜਿਹਾ ਕਹਿਰ ਮਚਾਇਆ ਹੈ ਕਿ ਹੁਣ ਆਉਣ ਵਾਲਾ ਲੰਬਾ ਸਮਾਂ ਹੜ੍ਹ ਪੀੜਤ ਲੋਕਾਂ ਲਈ ਬੇਹੱਦ ਮੁਸ਼ਕਲਾਂ ਅਤੇ ਚੁਨੌਤੀਆਂ ਭਰਿਆ ਹੋਵੇਗਾ। ਬੇਸ਼ੱਕ ਹੁਣ ਵੱਖ-ਵੱਖ ਪਿੰਡਾਂ ’ਚੋਂ ਰਾਵੀ ਦਰਿਆ ਦੇ ਪਾਣੀ ਨੇ ਵਾਪਸੀ ਕਰ ਲਈ ਹੈ ਪਰ ਪਾਣੀ ਦੀ ਮਾਰ ਹਾਏ ਹੇਠ ਆਏ ਪਿੰਡਾਂ ਦਾ ਮੰਜਰ ਹੁਣ ਬੇਹੱਦ ਦੁੱਖਦਾਈ ਅਤੇ ਖੌਫਨਾਕ ਹੈ, ਜਿੱਥੇ ਪਾਣੀ ਸੁੱਕਣ ਦੇ ਬਾਅਦ 1.5 ਪੀੜਤ ਲੋਕਾਂ ਲਈ ਵੱਡੀਆਂ ਗੰਭੀਰ ਸਮੱਸਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਪੀੜਤ ਲੋਕਾਂ ਲਈ ਸ਼ੁਰੂ ਹੋਵੇਗਾ ਆਰਥਿਕ ਸੰਕਟ ਦਾ ਦੌਰ
ਦੁਕਾਨਦਾਰਾਂ ਨੂੰ ਵੀ ਇਹ ਡਰ ਸਤਾ ਰਿਹਾ ਹੈ ਕਿ ਉਹ ਆਪਣੇ ਕਾਰੋਬਾਰਾਂ ਨੂੰ ਮੁੜ ਕਿਸ ਤਰ੍ਹਾਂ ਖੜਾ ਕਰਨਗੇ ਅਤੇ ਕਿਸ ਤਰ੍ਹਾਂ ਉਨਾਂ ਦੀ ਜ਼ਿੰਦਗੀ ਮੁੜ ਲੀਹਾਂ ’ਤੇ ਆਵੇਗੀ। ਹੋਰ ਤੇ ਹੋਰ ਘਰਾਂ ’ਚ ਲੋਕਾਂ ਵੱਲੋਂ ਪੂਰੀ ਉਮਰ ਦੀ ਮਿਹਨਤ ਕਰਕੇ ਬਣਾਇਆ ਗਿਆ ਸਾਜੋ ਸਮਾਨ ਵੀ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਕੇ ਖਤਮ ਕਰ ਦਿੱਤਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਲੋਕਾਂ ਕੋਲ ਘਰਾਂ ਵਿਚ ਸੌਣ ਲਈ ਬੈਡ ਵੀ ਸੁਰੱਖਿਆਤ ਨਹੀਂ ਬਚੇ। ਬੈੱਡ ਵੀ ਪਾਣੀ ਦੀ ਮਾਰ ਹੇਠ ਆ ਕੇ ਖਰਾਬ ਹੋ ਗਏ ਹਨ, ਜਿਸ ਤੋਂ ਇਲਾਵਾ ਸੋਫੇ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕਿਆ।
ਪੁਨਰਵਾਸ ਲਈ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਦੀ ਲੋੜ
ਲੋਕਾਂ ਨੂੰ ਰਾਸ਼ਨ ਬਣਾਉਣ ਲਈ ਸਿਲੰਡਰ ਅਤੇ ਛੋਟੇ ਚੁਲਿਆਂ ਦੀ ਵੀ ਭਾਰੀ ਜਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਵਿੱਚ ਪਏ ਚੁੱਲੇ ਪਹਿਲਾਂ ਹੀ ਖਰਾਬ ਹੋ ਚੁੱਕੇ ਹਨ। ਬੱਚਿਆਂ ਲਈ ਡਾਈਪਰ, ਸੈਨੀਟਰੀ ਨੈਪਕਿਨ, ਤਰਪਾਲਾਂ, ਪਾਉਣ ਲਈ ਕੱਪੜੇ, ਬਿਜਲੀ ਠੀਕ ਕਰਨ ਲਈ ਇਲੈਕਟਰੀਸ਼ਨ ਸਮੇਤ ਬਹੁਤ ਸਾਰੀਆਂ ਵਸਤੂਆਂ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ।
ਹੋਰ ਤੇ ਹੋਰ ਤਬਾਹ ਹੋਈਆਂ ਇਨਾਂ ਇਮਾਰਤਾਂ ਅਤੇ ਘਰਾਂ ਦੇ ਵਿੱਚ ਪਏ ਵੱਖ ਵੱਖ ਟੋਇਆਂ ਨੂੰ ਭਰਨ ਲਈ ਲੋਕਾਂ ਵੱਲੋਂ ਮਿੱਟੀ, ਰੇਤਾ, ਸੀਮਿੰਟ, ਬੱਜਰੀ, ਇੱਟਾਂ, ਸਰੀਆ ਮਿਸਤਰੀਆਂ ਪਲੰਬਰਾ ਦੀ ਵੀ ਲੋੜ ਹੈ। ਗੰਦਗੀ ਦੀ ਸਫਾਈ ਕਰਨ ਲਈ ਇਸ ਮੌਕੇ ਝਾੜੂ, ਪ੍ਰੈਸ਼ਰ ਪੰਪ, ਪਾਣੀ ਵਾਲੇ ਟੈਂਕਰ, ਕਹੀਆਂ, ਖੁਰਪੇ ਅਤੇ ਬਾਲਟੀਆਂ ਆਦਿ ਵੀ ਜ਼ਰੂਰਤ ਦੱਸੀ ਜਾ ਰਹੀ ਹੈ। ਇਨ੍ਹਾਂ ਸਭ ਤੋਂ ਜ਼ਿਆਦਾ ਅਹਿਮ ਚੀਜ਼ ਇਹ ਮੰਨੀ ਜਾ ਰਹੀ ਹੈ ਕਿ ਲੋਕ ਸਿਰਫ ਸਾਮਾਨ ਭੇਜਣ ਦੀ ਬਜਾਏ ਖੁਦ ਇਹਨਾਂ ਇਲਾਕਿਆਂ ਵਿਚ ਜਾ ਕੇ ਪੀੜਤ ਲੋਕਾਂ ਨਾਲ ਹੱਥੀ ਸੇਵਾ ਕਰਨ ਤਾਂ ਜੋ ਉਨ੍ਹਾਂ ਦੇ ਘਰ ਅਤੇ ਹੋਰ ਇਮਾਰਤਾਂ ਮੁੜ ਜਲਦੀ ਤੋਂ ਜਲਦੀ ਸਾਫ ਹੋ ਸਕਣ ਅਤੇ ਲੋਕ ਮੁੜ ਆਪਣੀ ਆਮ ਜ਼ਿੰਦਗੀ ਸ਼ੁਰੂ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com