'ਥੱਪੜਕਾਂਡ' ਦੀ ਵੀਡੀਓ ਦੇਖ ਭੜਕੇ ਹਰਭਜਨ ਸਿੰਘ, ਲਗਾਇਆ ਵੱਡਾ ਦੋਸ਼

'ਥੱਪੜਕਾਂਡ' ਦੀ ਵੀਡੀਓ ਦੇਖ ਭੜਕੇ ਹਰਭਜਨ ਸਿੰਘ, ਲਗਾਇਆ ਵੱਡਾ ਦੋਸ਼

ਸਪੋਰਟਸ ਡੈਸਕ- ਆਈਪੀਐੱਲ ਦੇ ਪਹਿਲੇ ਸੀਜ਼ਨ ਵਿੱਚ ਹਰਭਜਨ ਸਿੰਘ ਨੇ ਸ਼੍ਰੀਸੰਥ ਨੂੰ ਥੱਪੜ ਮਾਰਿਆ ਸੀ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰਭਜਨ ਸਿੰਘ ਨੇ ਲਲਿਤ ਮੋਦੀ 'ਤੇ ਵੱਡਾ ਦੋਸ਼ ਲਗਾਇਆ ਹੈ। ਹਰਭਜਨ ਸਿੰਘ ਅਤੇ ਸ਼੍ਰੀਸੰਥ ਦੇ ਥੱਪੜਕਾਂਡ ਦੀ ਘਟਨਾ ਦੀ ਵੀਡੀਓ ਦੇਖ ਕੇ ਹਰਭਜਨ ਸਿੰਘ ਭੜਕ ਗਏ ਹਨ, ਜਿਸਨੂੰ ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਹਰਭਜਨ ਸਿੰਘ ਨੇ ਲਲਿਤ ਮੋਦੀ 'ਤੇ ਵੱਡਾ ਦੋਸ਼ ਲਗਾਇਆ ਹੈ।

ਹਰਭਜਨ ਸਿੰਘ ਨੇ ਥੱਪੜ ਮਾਰਨ ਦੀ ਘਟਨਾ ਦੀ ਵੀਡੀਓ 18 ਸਾਲ ਬਾਅਦ ਵਾਇਰਲ ਕਰਨ ਦੇ ਮੁੱਦੇ ਦੀ ਸਖ਼ਤ ਆਲੋਚਨਾ ਕੀਤੀ। ਹਰਭਜਨ ਸਿੰਘ ਨੇ ਕਿਹਾ ਕਿ ਇਸ ਪਿੱਛੇ ਇੱਕ ਗਲਤ ਸੋਚ ਹੈ ਅਤੇ ਇਹ ਸਵਾਰਥੀ ਕਾਰਨਾਂ ਕਰਕੇ ਕੀਤਾ ਗਿਆ ਹੈ। 

ਹਰਭਜਨ ਸਿੰਘ ਨੇ ਕਿਹਾ, 'ਜਿਸ ਤਰੀਕੇ ਨਾਲ ਇਹ ਵੀਡੀਓ ਲੀਕ ਹੋਈ ਹੈ ਉਹ ਗਲਤ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਹ ਨਿੱਜੀ ਲਾਭ ਲਈ ਕੀਤਾ ਗਿਆ ਹੈ। ਇਹ ਘਟਨਾ 18 ਸਾਲ ਪਹਿਲਾਂ ਵਾਪਰੀ ਸੀ, ਜਿਸ ਨੂੰ ਲੋਕ ਭੁੱਲ ਗਏ ਸਨ ਅਤੇ ਹੁਣ ਲੋਕਾਂ ਨੂੰ ਦੁਬਾਰਾ ਯਾਦ ਕਰਵਾਇਆ ਜਾ ਰਿਹਾ ਹੈ।'

ਹਰਭਜਨ ਸਿੰਘ ਅਤੇ ਸ਼੍ਰੀਸੰਥ ਦੀ ਇਹ ਵੀਡੀਓ ਆਈਪੀਐਲ ਦੇ ਪਹਿਲੇ ਸੀਜ਼ਨ ਦੀ ਹੈ। 2008 ਵਿੱਚ ਪੰਜਾਬ ਕਿੰਗਜ਼ ਦੀ ਜਿੱਤ ਤੋਂ ਬਾਅਦ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਹਰਭਜਨ ਸਿੰਘ ਨੇ ਸ਼੍ਰੀਸੰਥ ਨੂੰ ਥੱਪੜ ਮਾਰ ਦਿੱਤਾ ਸੀ।

ਹਰਭਜਨ ਅਤੇ ਸ਼੍ਰੀਸੰਥ ਦੀ ਇਹ ਵੀਡੀਓ 18 ਸਾਲਾਂ ਬਾਅਦ ਸਾਹਮਣੇ ਆਈ ਹੈ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਮਾਈਕਲ ਕਲਾਰਕ ਨਾਲ ਗੱਲਬਾਤ ਦੌਰਾਨ ਲਲਿਤ ਮੋਦੀ ਨੇ ਲੜਾਈ ਦੀ ਵੀਡੀਓ ਦਿਖਾਈ ਅਤੇ ਇਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।

Credit : www.jagbani.com

  • TODAY TOP NEWS