ਨਵੀਂ ਦਿੱਲੀ – ਰਾਊਜ਼ ਐਵੇਨਿਊ ਕੋਰਟ ਸਥਿਤ ਵਿਸ਼ੇਸ਼ ਜੱਜ ਦਿਗਵਿਨੈ ਸਿੰਘ ਦੀ ਅਦਾਲਤ ਨੇ ਸਾਬਕਾ ਕਾਂਗਰਸ ਐੱਮ. ਪੀ. ਸੱਜਣ ਕੁਮਾਰ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਉਨ੍ਹਾਂ 2 ਮੀਡੀਆ ਹਾਊਸਿਜ਼ ਨੂੰ 2 ਨਵੰਬਰ ਤੋਂ 11 ਨਵੰਬਰ 1984 ਵਿਚਾਲੇ ਪ੍ਰਕਾਸ਼ਿਤ ਕੁਝ ਨਿਊਜ਼ ਰਿਪੋਰਟਾਂ ਦੀਆਂ ਪ੍ਰਮਾਣਿਤ ਕਾਪੀਆਂ ਰਿਕਾਰਡ ’ਤੇ ਰੱਖਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ।
ਸੱਜਣ ਕੁਮਾਰ ਜਨਕਪੁਰੀ ਤੇ ਵਿਕਾਸਪੁਰੀ ਪੁਲਸ ਸਟੇਸ਼ਨਾਂ ’ਚ ਦਰਜ ਸਿੱਖ ਵਿਰੋਧੀ ਦੰਗੇ ਮਾਮਲੇ ’ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਅਰਜ਼ੀ ਮਨਜ਼ੂਰ ਕਰਦੇ ਹੋਏ ਅਦਾਲਤ ਨੇ 2 ਮੀਡੀਆ ਹਾਊਸਿਜ਼ ਨੂੰ ਨਿਊਜ਼ ਰਿਪੋਰਟਾਂ ਦੀ ਪ੍ਰਮਾਣਿਕਤਾ ਦਾ ਸਬੂਤ ਤੇ ਪ੍ਰਿੰਟ ਆਊਟ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸੱਜਣ ਕੁਮਾਰ ਦੀ ਉਸ ਪਟੀਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਉਨ੍ਹਾਂ ਪਿਛਲੇ ਮਾਮਲੇ ਵਿਚ ਇਕ ਗਵਾਹ ਦਾ ਬਿਆਨ ਮੌਜੂਦਾ ਮਾਮਲੇ ’ਚ ਬਚਾਅ ਦੇ ਸਬੂਤ ਵਜੋਂ ਰਿਕਾਰਡ ’ਤੇ ਲੈਣ ਦੀ ਮੰਗ ਕੀਤੀ ਸੀ।
Credit : www.jagbani.com