2 ਦਿਨ ਰਾਹਤ ਮਗਰੋਂ ਪੰਜਾਬ 'ਚ ਅੱਜ ਮੁੜ ਪੈਣ ਲੱਗਾ ਮੀਂਹ ! ਹੜ੍ਹਾਂ ਦੀ ਸਥਿਤੀ ਵਿਚਾਲੇ ਹੋਰ ਮੁਸ਼ਕਲ ਬਣੇ ਹਾਲਾਤ

2 ਦਿਨ ਰਾਹਤ ਮਗਰੋਂ ਪੰਜਾਬ 'ਚ ਅੱਜ ਮੁੜ ਪੈਣ ਲੱਗਾ ਮੀਂਹ ! ਹੜ੍ਹਾਂ ਦੀ ਸਥਿਤੀ ਵਿਚਾਲੇ ਹੋਰ ਮੁਸ਼ਕਲ ਬਣੇ ਹਾਲਾਤ

ਜਲੰਧਰ- ਪੰਜਾਬ ਸਣੇ ਪੂਰਾ ਉੱਤਰੀ ਭਾਰਤ ਇਸ ਸਮੇਂ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਚਪੇਟ 'ਚ ਆਇਆ ਹੋਇਆ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਹਰਿਆਣਾ 'ਚ ਵੀ ਹਾਲ ਮਾੜੇ ਹੀ ਹਨ, ਪਰ ਇਸ ਵਾਰ ਕੁਦਰਤ ਦੀ ਸਭ ਤੋਂ ਵੱਧ ਮਾਰ ਪੰਜਾਬ 'ਤੇ ਪਈ ਹੈ, ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ। 

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਗਿਆ ਹੈ ਤੇ ਇਨ੍ਹਾਂ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਚੁੱਕੇ ਹਨ। ਪਾਣੀ ਦੇ ਤੇਜ਼ ਹਵਾਅ ਨੇ ਇੱਥੇ ਜ਼ਿੰਦਗੀ ਤਹਿਸ-ਨਹਿਸ ਕਰ ਕੇ ਰੱਖ ਦਿੱਤੀ ਹੈ। ਕਈ ਲੋਕ ਜਾਨਾਂ ਗੁਆ ਚੁੱਕੇ ਹਨ, ਉੱਥੇ ਹੀ ਹਜ਼ਾਰਾਂ ਪਸ਼ੂ ਤੇ ਹੋਰ ਜਾਨਵਰ ਵੀ ਹੜ੍ਹਾਂ ਕਾਰਨ ਦਮ ਤੋੜ ਗਏ ਹਨ। 

ਬੀਤੇ 2 ਦਿਨ ਜਿੱਥੇ ਪੰਜਾਬ ਲਈ ਕੁਝ ਰਾਹਤ ਮਿਲੀ ਤੇ ਧੁੱਪ ਨਿਕਲਣ ਕਾਰਨ ਮੌਸਮ ਖੁਸ਼ਨੁਮਾ ਹੋ ਗਿਆ ਸੀ। ਲੋਕਾਂ ਨੂੰ ਭਾਰੀ ਬਾਰਿਸ਼ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਜਾਗੀ ਸੀ, ਪਰ ਅੱਜ ਸਵੇਰ ਤੋਂ ਇਕ ਵਾਰ ਫ਼ਿਰ ਬਾਰਿਸ਼ ਸ਼ੁਰੂ ਹੋ ਗਈ ਹੈ, ਜਿਸ ਨੇ ਲੋਕਾਂ ਦੀਆਂ ਮੁਸ਼ਕਲਾਂ ਇਕ ਵਾਰ ਫ਼ਿਰ ਵਧਾ ਦਿੱਤੀਆਂ ਹਨ ਤੇ ਐਤਵਾਰ ਵਾਲੇ ਦਿਨ, ਜਦੋਂ ਲੋਕ ਛੁੱਟੀ ਕਾਰਨ ਕਈ ਤਰ੍ਹਾਂ ਦੇ ਕੰਮ ਕਰਨ ਦੀ ਯੋਜਨਾ ਬਣਾਉਂਦੇ ਹਨ, ਅੱਜ ਮੀਂਹ ਕਾਰਨ ਉਨ੍ਹਾਂ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਸਕਦਾ ਹੈ। 

ਜ਼ਿਕਰਯੋਗ ਹੈ ਕਿ ਪੰਜਾਬ 'ਤੇ ਪਈ ਕੁਦਰਤ ਦੀ ਇਸ ਕਰੋਪੀ ਨਾਲ ਨਜਿੱਠਣ ਲਈ ਖਿਡਾਰੀ, ਕਲਾਕਾਰ ਤੇ ਆਗੂ ਮਿਲ ਕੇ ਕੰਮ ਕਰ ਰਹੇ ਹਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪਰ ਇਸ ਬਾਰਿਸ਼ ਕਾਰਨ ਇਨ੍ਹਾਂ ਕਾਰਜਾਂ 'ਚ ਵੀ ਮੁਸ਼ਕਲ ਆ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ 2 ਦਿਨ ਬਾਅਦ ਆਈ ਇਹ ਬਾਰਿਸ਼ ਕੁਝ ਦੇਰ ਮਗਰੋਂ ਹਟ ਜਾਵੇਗੀ ਜਾਂ ਹੜ੍ਹ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਦੇਵੇਗੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS