ਬੈਂਗਲੁਰੂ- ਬੈਂਗਲੁਰੂ ਦੀ ਇੱਕ ਅਦਾਲਤ ਨੇ ਅਦਾਕਾਰ ਦਰਸ਼ਨ ਨੂੰ ਪੈਰਾਪੰਨਾ ਅਗਰਹਾਰਾ ਜੇਲ੍ਹ ਤੋਂ ਬੱਲਾਰੀ ਜੇਲ੍ਹ ਭੇਜਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਇਹ ਮਾਮਲਾ ਰੇਣੂਕਾਸਵਾਮੀ ਕਤਲ ਕੇਸ ਨਾਲ ਸੰਬੰਧਿਤ ਹੈ। ਅਦਾਲਤ ਨੇ ਕਿਹਾ ਕਿ ਟਰਾਂਸਫਰ ਲਈ ਕੋਈ ਵਾਜਬ ਕਾਰਨ ਨਹੀਂ ਹਨ।

ਹਾਲਾਂਕਿ, ਅਦਾਲਤ ਨੇ ਦਰਸ਼ਨ ਨੂੰ ਜੇਲ੍ਹ ਅੰਦਰ ਕੁਝ ਛੋਟਾਂ ਦਿੱਤੀਆਂ ਹਨ। ਉਸਨੂੰ ਜੇਲ੍ਹ ਦੇ ਵਿਹੜੇ ਵਿੱਚ ਟਹਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਨਾਲ ਹੀ, ਉਸਦੀ ਮੰਗ ਅਨੁਸਾਰ ਇਕ ਵਾਧੂ ਬਿਸਤਰਾ, ਤੱਕੀਆ ਅਤੇ ਚਾਦਰ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com