ਐਂਟਰਟੇਨਮੈਂਟ ਡੈਸਕ- ਮਾਡਲ ਅਤੇ ਇਨਫਲੂਐਂਸਰ ਇਸਾਬੇਲਾ ਲਾਡੇਰਾ ਦਾ ਆਪਣੇ ਸਾਬਕਾ ਪ੍ਰੇਮੀ ਨਾਲ ਜੁੜਿਆ ਇਕ ਨਿੱਜੀ ਵੀਡੀਓ ਆਨਲਾਈਨ ਲੀਕ ਹੋ ਗਿਆ ਹੈ, ਜਿਸ ਨਾਲ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸਾਬੇਲਾ ਨੇ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ ਅਤੇ ਦੋਸ਼ ਲਗਾਇਆ ਕਿ ਇਹ ਵੀਡੀਓ ਉਸਦੇ ਐਕਸ-ਪਾਰਟਨਰ ਅਤੇ ਕੋਲੰਬੀਆਈ ਗਾਇਕ Beéle ਵੱਲੋਂ ਲੀਕ ਕੀਤਾ ਗਿਆ। ਦੋਵੇਂ ਦਾ 2024 ਵਿੱਚ ਬ੍ਰੇਕਅਪ ਹੋਇਆ ਸੀ।




ਦੱਸ ਦੇਈਏ ਕਿ ਪਹਿਲਾਂ ਵੀ Beéle ਆਪਣੀ ਸਾਬਕਾ ਪਤਨੀ ਕਮੀਲਾ ਕਾਰਾ ਰੋਡਰੀਗਜ਼ ਵੱਲੋਂ ਬੇਵਫ਼ਾਈ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ, ਜਿਸਨੂੰ ਉਸਨੇ ਇਕ ਇੰਟਰਵਿਊ ਵਿੱਚ ਮੰਨਿਆ ਵੀ ਸੀ। ਇਸਾਬੇਲਾ ਲਾਡੇਰਾ, ਜਿਸਦਾ ਪੂਰਾ ਨਾਮ ਆਂਡਰੀਆ ਇਸਾਬੇਲਾ ਲਾਡੇਰਾ ਸੇਰੇਸਾ ਹੈ, ਦਾ ਜਨਮ 23 ਅਗਸਤ 1999 ਨੂੰ ਹੋਇਆ ਸੀ। ਉਹ ਮਿਆਮੀ ‘ਚ ਰਹਿਣ ਵਾਲੀ ਇਕ ਪ੍ਰਸਿੱਧ ਇਨਫਲੂਐਂਸਰ ਅਤੇ ਮਾਡਲ ਹੈ, ਜੋ ਲਾਈਫਸਟਾਈਲ ਕਾਂਟੈਂਟ, ਟਿਕਟਾਕ ਡਾਂਸ, ਫੈਸ਼ਨ ਅਤੇ ਫਿਟਨੈਸ ਲਈ ਜਾਣੀ ਜਾਂਦੀ ਹੈ। ਉਸਦੇ ਇੰਸਟਾਗ੍ਰਾਮ ‘ਤੇ 6 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਅਤੇ ਉਹ 5 ਸਾਲਾ ਧੀ ਮੀਆ ਦੀ ਮਾਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com