ਨੇਪਾਲ ਦੀਆਂ ਜੇਲ੍ਹਾਂ 'ਚੋਂ ਹੁਣ ਤੱਕ 13,000 ਕੈਦੀ ਫਰਾਰ ! ਪੁਲਸ ਨੇ ਜਾਰੀ ਕੀਤੇ ਅੰਕੜੇ

ਨੇਪਾਲ ਦੀਆਂ ਜੇਲ੍ਹਾਂ 'ਚੋਂ ਹੁਣ ਤੱਕ 13,000 ਕੈਦੀ ਫਰਾਰ ! ਪੁਲਸ ਨੇ ਜਾਰੀ ਕੀਤੇ ਅੰਕੜੇ

ਇੰਟਰਨੈਸ਼ਨਲ ਡੈਸਕ: ਨੇਪਾਲ ਦੀਆਂ ਜੇਲ੍ਹਾਂ ਅਤੇ ਪੁਲਸ ਹਿਰਾਸਤ ਵਿੱਚੋਂ ਵੱਡੀ ਗਿਣਤੀ ਵਿੱਚ ਕੈਦੀ ਫਰਾਰ ਹੋ ਗਏ ਹਨ। ਨੇਪਾਲ ਪੁਲਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ ਲਗਭਗ 13,000 ਕੈਦੀ ਜੇਲ੍ਹਾਂ ਵਿੱਚੋਂ ਫਰਾਰ ਹੋ ਚੁੱਕੇ ਹਨ। ਪੁਲਸ ਰਿਪੋਰਟ ਦੇ ਅਨੁਸਾਰ, ਇਨ੍ਹਾਂ ਵਿੱਚੋਂ ਲਗਭਗ 560 ਕੈਦੀ ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ, ਯਾਨੀ ਕਿ ਉਨ੍ਹਾਂ ਨੂੰ ਸੁਣਵਾਈ ਜਾਂ ਪੁੱਛਗਿੱਛ ਲਈ ਅਦਾਲਤ ਵਿੱਚ ਰੱਖਿਆ ਗਿਆ ਸੀ, ਪਰ ਉਹ ਉੱਥੋਂ ਫਰਾਰ ਹੋ ਗਏ।

Credit : www.jagbani.com

  • TODAY TOP NEWS