ਨੈਸ਼ਨਲ ਡੈਸਕ- ਹਰ ਭਾਰਤੀ ਨਾਗਰਿਕ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਲਈ ਆਧਾਰ ਕਾਰਡ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਇਸਨੂੰ ਸਮੇਂ-ਸਮੇਂ 'ਤੇ ਅਪਡੇਟ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਦਾ ਆਧਾਰ ਕਾਰਡ ਕਦੋਂ ਅਤੇ ਕਿਸ ਉਮਰ ਵਿੱਚ ਅਪਡੇਟ ਕਰਾਉਣਾ ਚਾਹੀਦਾ ਹੈ।
ਅੱਜ, ਆਧਾਰ ਕਾਰਡ ਦੀ ਵਰਤੋਂ 6 ਮਹੀਨੇ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਨਾ ਪੈਂਦਾ ਹੈ। UIDAI ਦੇ ਅਨੁਸਾਰ, ਬੱਚਿਆਂ ਦਾ ਆਧਾਰ ਕਾਰਡ ਦੋ ਵਾਰ ਅਪਡੇਟ ਕਰਨਾ ਪੈਂਦਾ ਹੈ, ਪਹਿਲੀ ਵਾਰ 5 ਸਾਲ ਪੂਰਾ ਹੋਣ ਤੋਂ ਬਾਅਦ ਅਤੇ ਦੂਜੀ ਵਾਰ 15 ਸਾਲ ਪੂਰਾ ਹੋਣ ਤੋਂ ਬਾਅਦ।
ਤੁਸੀਂ ਇਨ੍ਹਾਂ Steps ਨੂੰ Follow ਕਰਕੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਵਾ ਸਕਦੇ ਹੋ-
- ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ 'ਤੇ ਅਪੌਇੰਟਮੈਂਟ ਬੁੱਕ ਕਰੋ।
- ਇਸ ਤੋਂ ਬਾਅਦ ਆਧਾਰ ਕਾਰਡ, ਬਰਥ ਸਰਟੀਫਿਕੇਟ, ਐਡਰੈੱਸ ਪਰੂਫ ਵਰਗੇ ਜ਼ਰੂਰੀ ਦਸਤਾਵੇਜ਼ ਅਤੇ ਉਨ੍ਹਾਂ ਦੀ ਫੋਟੋ ਕਾਪੀ ਨਾਲ ਲੈ ਕੇ ਨਜ਼ਦੀਕੀ ਸੁਵਿਧਾ ਕੇਂਦਰ ਜਾਓ।
- ਬਰਥ ਸਰਟੀਫਿਕੇਟ ਸਿਰਫ ਉਨ੍ਹਾਂ ਬੱਚਿਆਂ ਲਈ ਹੈ ਜੋ 1-10-2023 ਤੋਂ ਬਾਅਦ ਪੈਦਾ ਹੋਏ ਹਨ।
- ਸੁਵਿਧਾ ਕੇਂਦਰ ਤੋਂ ਅਪਡੇਟ ਫਾਰਮ ਲੈ ਕੇ ਇਸ ਵਿਚ ਸਾਰੀ ਜਾਣਕਾਰੀ ਭਰੋ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਫੋਟੋ ਕਾਪੀ ਨਾਲ ਅਟੈਚ ਕਰਕੇ ਸਬਮਿਟ ਕਰ ਦਿਓ।
- ਇਸ ਤੋਂ ਬਾਅਦ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ 5 ਸਾਲ ਦੇ ਬੱਚੇ ਦਾ ਆਧਾਰ ਕਾਰਡ ਅਪਡੇਟ ਕਰਨ ਲਈ ਉਸਦਾ ਫਿੰਗਰਪ੍ਰਿੰਟ ਅਤੇ ਅੱਖਾਂ ਦਾ ਸਕੈਨ ਲਿਆ ਜਾਂਦਾ ਹੈ ਅਤੇ 15 ਸਾਲ ਦਾ ਹੋਣ 'ਤੇ ਬੱਚੇ ਦੀ ਬਾਇਓਮੈਟ੍ਰਿਕ ਡਿਟੇਲਸ ਅਪਡੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਰਵਾਉਣ ਲਈ ਕੋਈ ਵੀ ਫੀਸ ਨਹੀਂ ਲੱਗਦੀ।
Credit : www.jagbani.com