ਮੂਕਾਂਬਿਕਾ ਦੇਵੀ ਮੰਦਰ ’ਚ ਚੜ੍ਹਾਇਆ 4 ਕਰੋੜ ਰੁਪਏ ਦਾ ਮੁਕਟ

ਮੂਕਾਂਬਿਕਾ ਦੇਵੀ ਮੰਦਰ ’ਚ ਚੜ੍ਹਾਇਆ 4 ਕਰੋੜ ਰੁਪਏ ਦਾ ਮੁਕਟ

ਉਡੁਪੀ – ਸੰਗੀਤਕਾਰ ਇਲੈਯਾਰਾਜਾ ਨੇ ਵੀਰਵਾਰ ਨੂੰ ਉਡੁਪੀ ਜ਼ਿਲੇ ਦੇ ਪ੍ਰਸਿੱਧ ਕੋਲੂਰ ਮੰਦਰ ’ਚ ਦੇਵੀ ਮੂਕਾਂਬਿਕਾ ਨੂੰ 4 ਕਰੋੜ ਰੁਪਏ ਦਾ ਹੀਰੇ ਨਾਲ ਜੜਿਆ ਮੁਕਟ ਚੜ੍ਹਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦੇਵੀ ਨੂੰ ਹੀਰੇ ਨਾਲ ਜੜ੍ਹਿਆ ਇਕ ਗਹਿਣਾ ਭੇਟ ਕੀਤਾ ਸੀ।

ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਇਲੈਯਾਰਾਜਾ ਨੇ ਭਗਵਾਨ ਵੀਰਭੱਦਰ ਲਈ ਹੀਰੇ ਨਾਲ ਜੜਿਆ ਇਕ ਚਾਂਦੀ ਦਾ ਮੁਕਟ ਤੇ ਚਾਂਦੀ ਦੀ ਤਲਵਾਰ ਵੀ ਭੇਟ ਕੀਤੀ।

ਮੰਦਰ ਪ੍ਰਸ਼ਾਸਨ ਮੁਤਾਬਕ ਮੁਕਟ ਤੇ ਗਹਿਣਿਆਂ ਨੂੰ ਰਵਾਇਤੀ ਪੰਚਵਾਦਯਮ ਸੰਗੀਤ ਨਾਲ ਓਲਾਗਾ ਪੰਡਾਲ ਤੋਂ ਮੁੱਖ ਮੰਦਰ ਤਕ ਇਕ ਰਸਮੀ ਜਲੂਸ ਵਜੋਂ ਲਿਆਂਦਾ ਗਿਆ। ਪੁਜਾਰੀਆਂ ਵੱਲੋਂ ਅਨੁਸ਼ਠਾਨ ਸੰਪੰਨ ਕਰਨ ਤੋਂ ਬਾਅਦ ਗਹਿਣੇ ਰਸਮੀ ਤੌਰ ’ਤੇ ਦੇਵਤਾ ਨੂੰ ਸਮਰਪਿਤ ਕੀਤੇ ਗਏ।

Credit : www.jagbani.com

  • TODAY TOP NEWS