ਸਪੋਰਟਸ ਡੈਸਕ- ਏਸ਼ੀਆ ਕੱਪ 2025 ਦੇ ਮੈਚ ਨੰਬਰ-3 ਵਿੱਚ ਬੰਗਲਾਦੇਸ਼ ਅੱਜ (11 ਸਤੰਬਰ) ਹਾਂਗ ਕਾਂਗ ਦਾ ਸਾਹਮਣਾ ਕਰੇਗਾ। ਹਾਂਗਕਾਂਗ ਨੇ ਬੰਗਲਾਦੇਸ਼ ਨੂੰ ਦਿੱਤਾ 144 ਦੌੜਾਂ ਦਾ ਟੀਚਾ। ਦੋਵਾਂ ਟੀਮਾਂ ਵਿਚਕਾਰ ਇਹ ਗਰੁੱਪ-ਬੀ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਹੈ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਵਿੱਚ ਲਿਟਨ ਦਾਸ ਬੰਗਲਾਦੇਸ਼ੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਦੇ ਨਾਲ ਹੀ ਹਾਂਗ ਕਾਂਗ ਟੀਮ ਦੇ ਇੰਚਾਰਜ ਯਾਸੀਮ ਮੁਰਤਜ਼ਾ ਹਨ।
ਏਸ਼ੀਆ ਕੱਪ 2024 ਵਿੱਚ, ਹਾਂਗ ਕਾਂਗ ਨੂੰ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਦੇ ਹੱਥੋਂ 94 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਹ ਮੈਚ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ, ਬੰਗਲਾਦੇਸ਼ੀ ਟੀਮ ਮੌਜੂਦਾ ਟੂਰਨਾਮੈਂਟ ਵਿੱਚ ਮਜ਼ਬੂਤ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਾਂਗ ਕਾਂਗ ਦਾ ਪਲੇਇੰਗ-11: ਜ਼ੀਸ਼ਾਨ ਅਲੀ (ਵਿਕਟਕੀਪਰ), ਅੰਸ਼ੁਮਨ ਰਾਥ, ਬਾਬਰ ਹਯਾਤ, ਨਿਜ਼ਾਕਤ ਖਾਨ, ਕਲਹਾਨ ਮਾਰਕ ਚਲੂ, ਕਿਨਚਿਨ ਸ਼ਾਹ, ਯਾਸੀਮ ਮੁਰਤਜ਼ਾ (ਕਪਤਾਨ), ਐਜਾਜ਼ ਖਾਨ, ਅਹਿਸਾਨ ਖਾਨ, ਆਯੂਸ਼ ਸ਼ੁਕਲਾ, ਅਤੀਕ ਇਕਬਾਲ।
ਬੰਗਲਾਦੇਸ਼ ਦੇ ਪਲੇਇੰਗ-11: ਪਰਵੇਜ਼ ਹੁਸੈਨ ਇਮੋਨ, ਤਨਜਿਦ ਹਸਨ ਤਮੀਮ, ਲਿਟਨ ਦਾਸ (ਵਿਕਟਕੀਪਰ/ਕਪਤਾਨ), ਤੌਹੀਦ ਹਰੀਦੌਏ, ਸ਼ਮੀਮ ਹੁਸੈਨ, ਜੈਕਰ ਅਲੀ, ਮੇਹੇਦੀ ਹਸਨ, ਰਿਸ਼ਾਦ ਹੁਸੈਨ, ਤੰਜੀਮ ਹਸਨ ਸਾਕਿਬ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ।
Credit : www.jagbani.com