ਬਿਜ਼ਨੈੱਸ ਡੈਸਕ- ਜੇਕਰ ਤੁਸੀਂ HDFC ਬੈਂਕ ਦੇ ਗਾਹਕ ਹੋ, ਤਾਂ ਤੁਹਾਡੇ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਬੈਂਕ ਨੇ ਸਿਸਟਮ ਅਪਗ੍ਰੇਡ ਅਤੇ ਰੱਖ-ਰਖਾਅ ਲਈ ਕੁਝ ਘੰਟਿਆਂ ਲਈ ਕਈ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਕਿ ਇਹ ਕੰਮ 13 ਸਤੰਬਰ 2025 (ਸ਼ਨੀਵਾਰ) ਨੂੰ ਦੁਪਹਿਰ 12:30 ਵਜੇ ਤੋਂ ਸਵੇਰੇ 7:30 ਵਜੇ ਤੱਕ ਕੀਤਾ ਜਾਵੇਗਾ। ਬੈਂਕ ਦਾ ਕਹਿਣਾ ਹੈ ਕਿ ਇਹ ਕਦਮ ਸਿਸਟਮ ਦੀ ਕੁਸ਼ਲਤਾ ਵਧਾਉਣ ਅਤੇ ਗਾਹਕਾਂ ਨੂੰ ਬਿਹਤਰ ਬੈਂਕਿੰਗ ਅਨੁਭਵ ਦੇਣ ਲਈ ਚੁੱਕਿਆ ਜਾ ਰਿਹਾ ਹੈ।
PayZapp ਵਾਲੇਟ ਰਹੇਗਾ ਚਾਲੂ
ਇਸ ਦੌਰਾਨ ਗਾਹਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕ PayZapp ਵਾਲੇਟ ਆਮ ਰੂਪ ਨਾਲ ਕੰਮ ਕਰਦਾ ਰਹੇਗਾ। ਗਾਹਕ ਪਹਿਲਾਂ ਤੋਂ ਪੈਸੇ ਵਾਲੇਟ 'ਚ ਲੋਡ ਕਰ ਸਕਦੇ ਹਨ ਅਤੇ ਬੈਂਕਿੰਗ ਸੇਵਾਵਾਂ ਬੰਦ ਹੋਣ ਦੇ ਸਮੇਂ ਵੀ ਪੇਮੈਂਟ, QR ਸਕੈਨ ਅਤੇ ਫੰਡ ਟਰਾਂਸਫਰ ਕਰ ਸਕਣਗੇ।
ਕਿਹੜੀਆਂ ਸੇਵਾਵਾਂ 'ਤੇ ਪਵੇਗਾ ਅਸਰ?
- ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ (ਬੈਲੇਂਸ ਚੈੱਕ, ਸਟੇਟਮੈਂਟ, ਫੰਡ ਟ੍ਰਾਂਸਫਰ, ਪ੍ਰੋਫਾਈਲ ਅੱਪਡੇਟ)
- UPI ਸੇਵਾਵਾਂ
- IMPS, NEFT ਅਤੇ RTGS (ਬਾਹਰੀ ਭੁਗਤਾਨ ਪੂਰੀ ਤਰ੍ਹਾਂ ਬੰਦ ਹੋ ਜਾਣਗੇ, ਰੱਖ-ਰਖਾਅ ਤੋਂ ਬਾਅਦ ਅੰਦਰੂਨੀ ਭੁਗਤਾਨ ਕ੍ਰੈਡਿਟ ਕੀਤੇ ਜਾਣਗੇ)
- ਈ-ਮੈਂਡੇਟ ਸੇਵਾਵਾਂ
- ਕ੍ਰੈਡਿਟ ਕਾਰਡ ਰਾਹੀਂ ਔਨਲਾਈਨ ਅਤੇ ਪੀਓਐੱਸ ਲੈਣ-ਦੇਣ
- ਨੈੱਟਬੈਂਕਿੰਗ ਰਾਹੀਂ ਫਾਰੇਕਸ ਕਾਰਡ ਲੋਡ ਕਰਨਾ
ATM ਅਤੇ ਡੈਬਿਟ ਕਾਰਡ 'ਤੇ ਲਿਮਟ ਰਹੇਗੀ ਲਾਗੂ
ਰੱਖ-ਰਖਾਅ ਦੌਰਾਨ ATM ਅਤੇ ਡੈਬਿਟ ਕਾਰਡ ਦਾ ਇਸਤੇਮਾਲ ਕੀਤਾ ਜਾ ਸਕੇਗਾ ਪਰ ਲਿਮਟ ਤੈਅ ਰਹੇਗੀ।
- ਪਲੈਟਿਨਮ ਅਤੇ ਮਿਲੇਨੀਅਮ ਡੈਬਿਟ ਕਾਰਡ : 20,000 ਰੁਪਏ ਤਕ
- RuPay Platinum, Times Points, ਰਿਵਾਰਡਸ ਅਤੇ ਮਨੀਬੈਕ ਡੈਬਿਟ ਕਾਰਡ : 10,000 ਰੁਪਏ ਤਕ
- ਗੈਰ-ਬੈਂਕਿੰਗ ਸੇਵਾਵਾਂ ਜਿਵੇਂ ਕਿ ਬੈਲੇਂਸ ਪੁੱਛਗਿੱਛ, ਪਿੰਨ ਬਦਲਣਾ ਅਤੇ ਕਾਰਡ ਬਲਾਕ ਉਪਲੱਬਧ ਹੋਣਗੇ।
Credit : www.jagbani.com