ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਮੁੜ ਕੰਬੀ ਧਰਤੀ, ਦਹਿਸ਼ਤ ਕਾਰਨ ਘਰਾਂ 'ਚੋਂ ਬਾਹਰ ਨੂੰ ਭੱਜੇ ਲੋਕ

ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਮੁੜ ਕੰਬੀ ਧਰਤੀ, ਦਹਿਸ਼ਤ ਕਾਰਨ ਘਰਾਂ 'ਚੋਂ ਬਾਹਰ ਨੂੰ ਭੱਜੇ ਲੋਕ

ਨੈਸ਼ਨਲ ਡੈਸਕ : ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ) ਮੁਤਾਬਕ, ਐਤਵਾਰ ਰਾਤ 8:48 ਵਜੇ ਲੱਦਾਖ ਦੇ ਲੇਹ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.3 ਮਾਪੀ ਗਈ। ਭੂਚਾਲ ਦਾ ਕੇਂਦਰ 150 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਐੱਨਸੀਐੱਸ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ ਕਿ ਭੂਚਾਲ ਦਾ ਕੇਂਦਰ 36.75 ਉੱਤਰੀ ਅਕਸ਼ਾਂਸ਼ ਅਤੇ 75.37 ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ।

ਸੂਤਰਾਂ ਮੁਤਾਬਕ, ਜਿਵੇਂ ਹੀ ਭੂਚਾਲ ਦੇ ਝਟਕਿਆਂ ਦੀ ਸੂਚਨਾ ਮਿਲੀ, ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਨੂੰ ਭੱਜ ਗਏ। ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਅਤੇ ਏਜੰਸੀਆਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਖ਼ਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS