ਕਾਠਮੰਡੂ - ਪਿਛਲੇ ਹਫ਼ਤੇ ਨੇਪਾਲ ਵਿਚ ਹੋਏ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਜੇਲਾਂ ਵਿੱਚੋਂ ਭੱਜਣ ਵਾਲੇ 3,700 ਤੋਂ ਵੱਧ ਕੈਦੀਆਂ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੇਪਾਲ ਪੁਲਸ ਦੇ ਬੁਲਾਰੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਬਿਨੋਦ ਘਿਮਿਰੇ ਨੇ ਦੱਸਿਆ ਕਿ ਐਤਵਾਰ ਦੁਪਹਿਰ ਤੱਕ 3,723 ਕੈਦੀਆਂ ਨੂੰ ਜੇਲਾਂ ਵਿਚ ਵਾਪਸ ਲਿਆਂਦਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ 10,320 ਕੈਦੀ ਅਜੇ ਵੀ ਫਰਾਰ ਹਨ।
Credit : www.jagbani.com