ਚੰਡੀਗੜ੍ਹ : ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਹੀ ਹੁਣ ਥਾਣਾ ਪੁਲਸ ਵਾਹਨ ਚਾਲਕਾਂ ਨੂੰ ਰੋਕ ਸਕੇਗੀ। ਵਾਹਨ ਚਾਲਕ ਕੋਈ ਉਲੰਘਣਾ ਨਹੀਂ ਕਰ ਰਿਹਾ ਹੈ ਤਾਂ ਬਿਨਾਂ ਕਾਰਨ ਉਸ ਨੂੰ ਰੋਕਿਆ ਨਹੀਂ ਜਾ ਸਕੇਗਾ। ਖ਼ਾਸ ਕਰਕੇ ਜਿਸ ਗੱਡੀ 'ਚ ਪਰਿਵਾਰ ਹੋਵੇਗਾ, ਉਸ ਗੱਡੀ ਨੂੰ ਨਾ ਰੋਕਣ ਦੀ ਖ਼ਾਸ ਹਦਾਇਤ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਨੇ ਦਿੱਤੀ ਹੈ। ਡੀ. ਜੀ. ਪੀ. ਚੰਡੀਗੜ੍ਹ ਪੁਲਸ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਹਨ। ਕੁੱਝ ਸਮੇਂ ਦੌਰਾਨ ਸੋਸ਼ਲ ਮੀਡੀਆ 'ਤੇ ਚੰਡੀਗੜ੍ਹ ਪੁਲਸ ਦੀ ਕਾਫ਼ੀ ਬਦਨਾਮੀ ਹੋਈ ਸੀ।
ਇਸ ਦੇ ਕਾਰਨ ਜਵਾਨਾਂ ਨੂੰ ਮੈਨੂਅਲ ਚਲਾਨ ਬੰਦ ਕਰਨ ਲਈ ਕਿਹਾ ਗਿਆ ਹੈ। ਹਰ ਪੁਲਸ ਥਾਣੇ ਦੇ ਏਰੀਏ 'ਚ ਸ਼ਾਮ ਨੂੰ 2 ਤੋਂ 3 ਨਾਕੇ ਲਾਏ ਜਾਂਦੇ ਹਨ। ਇਹ ਨਾਕੇ ਲੋਕਾਂ ਦੀ ਸੁਰੱਖਿਆ ਅਤੇ ਅਪਰਾਧ ਰੋਕਣ ਲਈ ਲਾਏ ਜਾਂਦੇ ਹਨ ਪਰ ਪੁਲਸ ਮੁਲਾਜ਼ਮ ਫ਼ਾਇਦਾ ਚੁੱਕਦੇ ਹੋਏ ਚਲਾਨ ਕੱਟਣ ਲੱਗ ਜਾਂਦੇ ਸਨ। ਇਸ ਦੀ ਭਿਣਕ ਲੱਗਦੇ ਹੀ ਸੀਨੀਅਰ ਅਫ਼ਸਰਾਂ ਨੇ ਥਾਣਾ ਇੰਚਾਰਜਾਂ ਨੂੰ ਕਿਹਾ ਹੈ ਕਿ ਨਾਕੇ 'ਤੇ ਬਿਨਾਂ ਕਾਰਨ ਉਹ ਕਿਸੇ ਨੂੰ ਨਹੀਂ ਰੋਕਣਗੇ। ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਹੀ ਰੋਕ ਕੇ ਚਲਾਨ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com