ਚੰਡੀਗੜ੍ਹ : ਸੀ. ਬੀ. ਐੱਸ. ਈ. ਨੇ ਇਕ ਵਾਰ ਫਿਰ ਡੰਮੀ ਦਾਖ਼ਲਿਆਂ ਨੂੰ ਲੈ ਕੇ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਦੇ ਉਲਟ ਡੰਮੀ ਦਾਖ਼ਲੇ ਮਿਲੇ ਤਾਂ ਸਕੂਲਾਂ ਦੀ ਮਾਨਤਾ ਰੱਦ ਹੋਵੇਗੀ। ਡੰਮੀ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਵਿਦਿਆਰਥੀਆਂ ਨੂੰ ਸਲਾਨਾ ਬੋਰਡ ਪ੍ਰੀਖਿਆ 'ਚ ਬੈਠਣ ਨਹੀਂ ਦਿੱਤਾ ਜਾਵੇਗਾ। ਬੋਰਡ ਨੇ ਸਕੂਲ 'ਚ ਹਾਜ਼ਰੀ ਨਾ ਹੋਣ ਲਈ ਕੁੱਝ ਵਿਸ਼ੇਸ਼ ਮੌਕਿਆਂ ਦਾ ਹੀ ਨਿਯਮ ਰੱਖਿਆ ਹੈ। ਬੋਰਡ ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਅਪਾਰ ਆਈ. ਡੀ. ਨੂੰ ਵੀ ਜ਼ਰੂਰੀ ਕਰ ਦਿੱਤਾ ਹੈ। ਬਿਨਾਂ ਅਪਾਰ ਆਈ. ਡੀ. ਵਾਲੇ ਬੱਚਿਆਂ ਨੂੰ ਆਉਣ ਵਾਲੇ ਸੈਸ਼ਨ 'ਚ ਬੋਰਡ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com